ਸਿਗਰਟ ਉਧਾਰ ਨਾ ਦੇਣ ’ਤੇ ਦੁਕਾਨਦਾਰ ਦੀ ਕੁੱਟਮਾਰ
ਸਿਗਰਟ ਉਧਰ ਨਾ ਦੇਣ ’ਤੇ ਕੁੱਟ ’ਤਾ ਦੁਕਾਨਦਾਰ
Publish Date: Thu, 30 Apr 2026 04:00 PM (IST)
Updated Date: Thu, 30 Apr 2026 04:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਵਿਖੇ ਇਕ ਕਰਿਆਨੇ ਦੀ ਦੁਕਾਨ ਦੇ ਦੁਕਾਨਦਾਰ ਵੱਲੋਂ ਉਧਾਰ ਸਿਗਰਟਾਂ ਅਤੇ ਸਟਿੰਗਾਂ ਨੇ ਦੇਣ ’ਤੇ ਉਸ ਦੀ ਕੁੱਟਮਾਰ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਥਾਣਾ ਸਿਟੀ ਜ਼ੀਰਾ ਪੁਲਿਸ ਨੇ 2 ਵਿਅਕਤੀਆਂ ਅਤੇ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ 118 (1), 115 (2), 126 (2), 324 (4), 190, 191 (3) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸੁਖਮੰਦਰ ਸਿੰਘ ਵਾਸੀ ਘੋੜ ਮੁਹੱਲਾ ਜ਼ੀਰਾ ਨੇ ਦੱਸਿਆ ਕਿ ਉਸ ਦੀ ਕਰਿਆਨੇ ਦੀ ਦੁਕਾਨ ਹੈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਿਤ ਉਰਫ ਗੋਪੀ ਪੁੱਤਰ ਸ਼ੰਟੀ ਵਾਸੀ ਬਸਤੀ ਮਾਛੀਆ ਜ਼ੀਰਾ, ਮੋਹਨਾ ਵਾਸੀ ਜ਼ੀਰਾ ਅਤੇ 4 ਅਣਪਛਾਤੇ ਵਿਅਕਤੀਆਂ ਵੱਲੋਂ ਉਸ ਕੋਲੋਂ ਉਧਾਰ ਸਿਗਰਟਾਂ ਅਤੇ ਸਟਿੰਗਾਂ ਮੰਗੀਆਂ ਤਾਂ ਉਸ ਵੱਲੋਂ ਉਧਾਰ ਨਾ ਦਿੱਤੀਆਂ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਉਧਾਰ ਸਾਮਾਨ ਨਾ ਦੇਣ ’ਤੇ ਉਕਤ ਮੁਲਜ਼ਮਾਂ ਨੇ 21 ਅਪ੍ਰੈਲ 2026 ਨੂੰ ਉਸ ਦੀ ਕੁੱਟਮਾਰ ਕਰ ਕੇ ਸੱਟਾਂ ਮਾਰੀਆਂ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਜ਼ੀਰਾ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।