ਸ਼੍ਰੋਮਣੀ ਅਕਾਲੀ ਦਲ ਵੱਲੋਂ ਅਣ-ਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਐਕਸੀਅਨ ਦਫਤਰ ਜ਼ੀਰਾ ਅੱਗੇ ਰੋਸ ਧਰਨਾ ਲਗਾਇਆ ਗਿਆ
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅਣਐਲਾਨੇ ਬਿਜਲੀ ਕੱਟਾਂ ਦੇ ਰੋਸ ਵਜੋਂ ਪਾਰਟੀ ਦੇ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਐਕਸੀਅਨ ਦਫ਼ਤਰ ਜ਼ੀਰਾ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਗਰਮੀ ਦੇ ਮੌਸਮ ਦੀ ਸ਼ੁਰੂਆਤ ਨਾਲ ਹੀ ਪੰਜਾਬ ਭਰ ਵਿਚ ਬਿਨਾਂ ਕਿਸੇ ਸੂਚਨਾ ਦੇ ਲਗਾਤਾਰ 10-10 ਘੰਟੇ ਦੇ ਲੰਬੇ ਬਿਜਲੀ ਕੱਟ ਲਾਏ ਜਾ ਰਹੇ ਹਨ, ਜਿਸ ਕਾਰਨ ਆਮ ਜਨਤਾ, ਵਪਾਰੀਆਂ, ਕਿਸਾਨਾਂ ਅਤੇ ਛੋਟੇ ਉਦਯੋਗਪਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ ਤਪਦੀ ਗਰਮੀ ਵਿਚ ਘੰਟਿਆਂਬੱਧੀ ਬਿਜਲੀ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ, ਜਦਕਿ ਦੂਜੇ ਪਾਸੇ ਉਦਯੋਗਿਕ ਇਕਾਈਆਂ ਦਾ ਕੰਮਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਇਸ ਸਮੇਂ ਕਿਸਾਨਾਂ ਨੂੰ ਹਰੇ ਚਾਰੇ ਅਤੇ ਸਬਜ਼ੀਆਂ ਲਈ ਲਗਾਤਾਰ ਬਿਜਲੀ ਦੀ ਲੋੜ ਹੈ, ਪਰ ਸਰਕਾਰ ਦੀ ਨਾਕਾਮੀ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਸਿਰਫ ਝੂਠੀ ਇਸ਼ਤਿਹਾਰਬਾਜ਼ੀ ਕਰ ਕੇ ਵਾਹ-ਵਾਹੀ ਖੱਟ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਅਣਐਲਾਨੇ ਬਿਜਲੀ ਕੱਟਾਂ ’ਤੇ ਰੋਕ ਲਾਈ ਜਾਵੇ ਅਤੇ ਸੂਬੇ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਅਮਰਜੀਤ ਘੁੰਮਣ ਜ਼ਿਲ੍ਹਾ ਡੈਲੀਗੇਟ, ਨਵੀਨ ਚੋਪੜਾ, ਕੁਲਦੀਪ ਸਿੰਘ ਬੰਬ ਸਰਕਲ ਪ੍ਰਧਾਨ, ਜਸਵੰਤ ਸਿੰਘ ਸੋਹਬਾ ਸਰਕਲ ਪ੍ਰਧਾਨ, ਨਛੱਤਰ ਸਿੰਘ ਸੰਧੂ, ਗੁਰਬਕਸ਼ ਸਿੰਘ ਰਟੌਲ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਭੁੱਲਰ, ਸੁਖਮੰਦਰ ਸਿੰਘ ਸਰਕਲ ਪ੍ਰਧਾਨ, ਸਾਰਜ ਸਿੰਘ ਸਰਕਲ ਪ੍ਰਧਾਨ, ਆਸਾ ਸਿੰਘ ਸਰਕਲ ਪ੍ਰਧਾਨ, ਹਰਜਿੰਦਰ ਸਿੰਘ, ਸਟੇਜ ਸਕੱਤਰ ਮਹਿੰਦਰ ਸਿੰਘ ਲਹਿਰਾ, ਸਰਬਜੀਤ ਸਿੰਘ ਬੂਹ, ਬਹਾਦਰ ਸਿੰਘ ਹਰਦਾਸਾ, ਜਸਪਾਲ ਸਿੰਘ ਸਾਬਕਾ ਸਰਪੰਚ ਤਲਵੰਡੀ ਨਿਪਲਾਂ, ਸੁੱਖਵਿੰਦਰ ਸਿੰਘ ਜੌੜਾ, ਪਰਿਕਸ਼ਿਤ ਝੱਟਾ, ਤਜਿੰਦਰ ਸਿੰਘ, ਦਰਪਣ ਸਿੰਘ, ਖੜਕ ਸਿੰਘ, ਸੁਖਵੰਤ ਸਿੰਘ ਮੱਲਾਂਵਾਲਾ, ਬਲਦੇਵ ਸਿੰਘ ਮੱਲਾਂ ਵਾਲਾ, ਹਰਪਾਲ ਸਿੰਘ, ਕੁਲਦੀਪ ਡੋਗਰਾ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਗੋਗੋਆਨੀ, ਹਰਜਿੰਦਰ ਸਿੰਘ ਸਰਪੰਚ, ਡਾ. ਸੁਖਦੇਵ ਸਿੰਘ, ਚਮਕੌਰ ਸਿੰਘ, ਹਰਦਿਆਲ ਸਿੰਘ ਅਲੀਪੁਰ, ਹਰਜੀਤ ਸਿੰਘ ਮੱਲੋਕੇ, ਅਜੀਤ ਸਿੰਘ, ਗੁਰਧਿਆਨ ਸਿੰਘ, ਨੰਗਲ ਅਮਰਜੀਤ ਸਿੰਘ ਨਿਹਾਲ ਕੇ, ਗੁਰਸੇਵਕ ਸਿੰਘ ਬਸਤੀ ਗਰੀਬ ਸਿੰਘ, ਸੁਖਚੈਨ ਸਿੰਘ ਭੂਤੀ ਵਾਲਾ, ਜੱਗਾ ਸਿੰਘ ਜੱਗੇ ਵਾਲਾ, ਫੂਲਾ ਸਿੰਘ, ਟਹਿਲ ਸਿੰਘ, ਹਿੰਮਤ ਸਿੰਘ, ਮੇਜਰ ਸਿੰਘ, ਯੂਥ ਆਗੂ ਚਿੱਤਬੀਰ ਸਿੰਘ, ਗੋਲਡੀ ਵਿਰਕਾਂ ਵਾਲੀ, ਜਸਕਰਨਜੀਤ ਸਿੰਘ ਫ਼ੇਮੀ ਵਾਲਾ, ਕੰਵਲਜੀਤ ਸਿੰਘ ਪੀਰ ਮੁਹੰਮਦ, ਲਖਵਿੰਦਰ ਸਿੰਘ, ਜਗਮੀਤ ਸਿੰਘ ਸਾਬਕਾ ਸਰਪੰਚ ਜੂਈਆਂ ਵਾਲਾ, ਹਰਦੀਪ ਸਿੰਘ, ਸਰਮੇਲ ਸਿੰਘ, ਅਨੋਖ ਸਿੰਘ ਅਰਾਜੀ ਸਭਰਾਂ, ਬਲਵਿੰਦਰ ਸਿੰਘ ਮੰਝ ਵਾਲਾ, ਸਤਨਾਮ ਸਿੰਘ ਮੀਂਹਾਂ ਸਿੰਘ ਵਾਲਾ ਆਦਿ ਹਾਜ਼ਰ ਸਨ।