ਜ਼ੀਰਾ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਸਰਗਰਮੀਆਂ ਨੂੰ ਦਿੱਤੀ ਨਵੀਂ ਰਫ਼ਤਾਰ
ਜ਼ੀਰਾ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਸਰਗਰਮੀਆਂ ਨੂੰ ਦਿੱਤੀ ਨਵੀਂ ਰਫ਼ਤਾਰ
Publish Date: Wed, 13 May 2026 04:07 PM (IST)
Updated Date: Wed, 13 May 2026 04:09 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਜ਼ੀਰਾ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰਦਿਆਂ ਫਿਰੋਜ਼ਪੁਰ ਰੋਡ ਤੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਭਰਿਆ ਅਤੇ ਚੋਣੀ ਰਣਨੀਤੀ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹਾ ਰਿਹਾ ਹੈ ਅਤੇ ਜ਼ੀਰਾ ਦੇ ਵਿਕਾਸ, ਨੌਜਵਾਨਾਂ ਦੀ ਭਲਾਈ ਅਤੇ ਸ਼ਹਿਰ ਦੀ ਤਰੱਕੀ ਲਈ ਪਾਰਟੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰ ਰਹੀ ਹੈ ਅਤੇ ਵਰਕਰਾਂ ਦੀ ਏਕਤਾ ਹੀ ਜਿੱਤ ਦਾ ਸਭ ਤੋਂ ਵੱਡਾ ਆਧਾਰ ਬਣੇਗੀ। ਇਸ ਮੌਕੇ ਜ਼ੀਰਾ ਸ਼ਹਿਰ ਦੇ ਸਰਕਲ ਪ੍ਰਧਾਨ ਵਜੋਂ ਸੁਖਦੇਵ ਸਿੰਘ ਬਿੱਟੂ ਵਿੱਜ ਨੂੰ ਜਿੰਮੇਵਾਰੀ ਸੌਂਪੀ ਗਈ। ਇਸਦੇ ਨਾਲ ਹੀ ਯੂਥ ਵਿੰਗ ਦੇ ਬੀਸੀ ਵਿੰਗ ਲਈ ਦਰਪਣਦੀਪ ਸਿੰਘ ਅਤੇ ਐਸ ਸੀ ਵਿੰਗ ਲਈ ਕਰਨ ਨੂੰ ਯੂਥ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ ਨਿਯੁਕਤ ਆਗੂਆਂ ਨੇ ਪਾਰਟੀ ਹਾਈਕਮਾਂਡ ਅਤੇ ਹਰਪ੍ਰੀਤ ਸਿੰਘ ਹੀਰੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਂਦੇ ਹੋਏ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨਗੇ। ਇਸ ਮੌਕੇ ਚੇਅਰਮੈਨ ਬਹਾਦਰ ਸਿੰਘ ਹਰਦਾਸਾ, ਨਛੱਤਰ ਸਿੰਘ ਸੰਧੂ, ਅਜੀਤ ਚੌਧਰੀ, ਸੁਖਵਿੰਦਰ ਸਿੰਘ ਸੰਧੂ, ਨਿਰਵੈਰ ਸਿੰਘ ਉੱਪਲ, ਅਮਰਜੀਤ ਸਿੰਘ ਘੁੰਮਣ, ਨਵੀਨ ਚੋਪੜਾ, ਐਡਵੋਕੇਟ ਅਮਰੀਕ ਸਿੰਘ, ਜਗੀਰ ਸਿੰਘ ਬਮਰਾਹ, ਚਿੱਤਬੀਰ ਸਿੰਘ ਸੰਧੂ, ਗੋਲਡੀ ਵਿਰਕਾਂ ਵਾਲੀ, ਰਵਿੰਦਰ ਸਿੰਘ ਲਾਡੀ ਨੂਰਪੁਰ, ਦਰਸ਼ਨ ਸਿੰਘ ਮਿਗਲਾਨੀ, ਪ੍ਰਕਸ਼ਿਤ ਝੱਟਾ, ਬੰਟੀ ਗੁਲਾਟੀ ਅਤੇ ਹੋਰ ਅਨੇਕਾਂ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।