ਜ਼ੀਰਾ ਸਕੂਲ ਦੀ ਸ਼ੀਤਲ ਸ਼ਰਮਾ 12ਵੀੰ ਦੀ ਮੈਰਿਟ ’ਚ ਸ਼ੁਮਾਰ
ਜ਼ੀਰਾ ਸਕੂਲ ਦੀ ਸ਼ੀਤਲ ਸ਼ਰਮਾ ਨੇ ਬਾਰਵੀਂ ਦੀ ਪ੍ਰੀਖਿਆ ਵਿਚ ਮੈਰਿਟ ਹਾਸਲ ਕੀਤੀ
Publish Date: Wed, 13 May 2026 06:40 PM (IST)
Updated Date: Wed, 13 May 2026 06:42 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਨੇ ਆਪਣਾ ਰਿਕਾਰਡ ਕਾਇਮ ਰੱਖਦਿਆਂ ਹੋਇਆ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਵੀ ਮੈਰਿਟ ਹਾਸਲ ਕੀਤੀ ਹੈ। ਇਸ ਸਕੂਲ ਦੀ ਵਿਦਿਆਰਥਣ ਸ਼ੀਤਲ ਸ਼ਰਮਾ ਪੁੱਤਰੀ ਚਰਨਜੀਤ ਸ਼ਰਮਾ ਨੇ 500 ਅੰਕਾਂ ਵਿੱਚੋਂ 489 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚ 12ਵਾਂ ਰੈਂਕ ਅਤੇ ਜ਼ਿਲ੍ਹੇ ਭਰ ਵਿਚ ਪਹਿਲਾਂ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਦਿਆਰਥਣ ਬਾਰਵੀਂ ਜਮਾਤ ਵਿਚ ਹਿਊਮੈਨਟੀਜ ਗਰੁੱਪ ਵਿੱਚ ਪੜ੍ਹ ਰਹੀ ਸੀ। ਮੈਰਿਟ ਹਾਸਲ ਕਰਨ ਦੇ ਨਾਲ ਨਾਲ ਇਸ ਨੇ ਅੰਗਰੇਜ਼ੀ ਵਿਸ਼ੇ ਵਿੱਚੋਂ 100 ਪ੍ਰਤੀਸ਼ਤ ਅੰਕ ਵੀ ਪ੍ਰਾਪਤ ਕੀਤੇ ਹਨ। ਸਕੂਲ ਦੀ ਵਿਸ਼ੇਸ਼ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫਸਰ ਮੁਨੀਲਾ ਅਰੋੜਾ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਸਰਕਾਰੀ ਸਕੂਲ ਦੀ ਵਿਦਿਆਰਥਣ ਵੱਲੋਂ ਜਿਲੇ ਪੱਧਰ ਤੇ ਵੀ ਪਹਿਲਾ ਸਥਾਨ ਹਾਸਿਲ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਸਮੁੱਚੇ ਮਿਹਨਤੀ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਸ ਵਿਦਿਆਰਥਨ ਦੀ ਇਸ ਪ੍ਰਾਪਤੀ ਲਈ ਅਧਿਆਪਕਾਂ ਨੇ ਵੀ ਖੂਬ ਮਿਹਨਤ ਕੀਤੀ ਹੈ ਜਿਨਾਂ ਵਿੱਚ ਸੋਨੂੰ ਬਾਲਾ, ਰਜਿੰਦਰ ਕੌਰ, ਲਖਵਿੰਦਰ ਸਿੰਘ, ਸ਼ਮਨਾ ਵਿੱਜ, ਸੰਜੀਵ ਕੁਮਾਰ, ਲਕਸ਼ਮੀ ਵਰਮਾ,ਪਰਮਜੀਤ ਸਿੰਘ, ਗਗਨਦੀਪ ਸਿੰਘ ਆਦਿ ਸ਼ਾਮਿਲ ਹਨ। ਪ੍ਰਿੰਸੀਪਲ ਵੱਲੋਂ ਵਿਦਿਆਰਥਣ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।