ਸ਼ਾਂਤੀ ਵਿੱਦਿਆ ਮੰਦਰ ਸਕੂਲ ਦਾ ਨਤੀਜਾ ਸੌ ਫੀਸਦ
ਸ਼ਾਂਤੀ ਵਿੱਦਿਆ ਮੰਦਰ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ
Publish Date: Fri, 15 May 2026 03:51 PM (IST)
Updated Date: Fri, 15 May 2026 03:54 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸ਼ਾਂਤੀ ਵਿੱਦਿਆ ਮੰਦਰ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਸਾਲਾਨਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਤੇ ਸੌ ਫੀਸਦੀ ਰਿਹਾ ਹੈ। ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਨੇ ਦੱਸਿਆ ਕਿ ਹਿਊਮੈਨਿਟੀਜ਼ (ਆਰਟਸ) ਸਟਰੀਮ ਗਰੁੱਪ ਵਿੱਚੋਂ ਰਿਧਮ ਨੇ ਸਭ ਤੋਂ ਵੱਧ 96.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਮੁਸਕਾਨਪ੍ਰੀਤ ਕੌਰ 85.8 ਪ੍ਰਤੀਸ਼ਤ, ਜਨਮਦੀਪ ਕੌਰ 83.8 ਪ੍ਰਤੀਸ਼ਤ, ਗਰਿਮਾ 83.6 ਪ੍ਰਤੀਸ਼ਤ, ਸ਼ਰਨਵੀਰ ਕੌਰ 82.8 ਪ੍ਰਤੀਸ਼ਤ, ਭਵਿਆ ਗਿੱਲ 82.8 ਪ੍ਰਤੀਸ਼ਤ, ਗੁਰਤਾਜ ਸਿੰਘ 81.6 ਪ੍ਰਤੀਸਤ, ਗੁਰਨੂਰ ਸਿੰਘ ਚਾਹਲ 80 ਪ੍ਰਤੀਸ਼ਤ ਅੰਕ ਹਾਸਲ ਕਰਕੇ ਮੋਹਰੀ ਪੁਜ਼ੀਸ਼ਨਾਂ ’ਤੇ ਰਹੇ। ਮੈਡੀਕਲ ਸਟਰੀਮ ਵਿਚ ਚੰਦਨ ਸ਼ਰਮਾ ਨੇ 94 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਤੇ ਰਿੱਧੀ ਨੇ 90.2 ਪ੍ਰਤੀਸ਼ਤ ਤੇ ਭਾਵਿਕਾ ਨੇ 85.2 ਪ੍ਰਤੀਸ਼ਤ ਅੰਕ ਲੈ ਕੇ ਨਾਂ ਰੋਸ਼ਨ ਕੀਤਾ ਹੈ। ਨਾਨ-ਮੈਡੀਕਲ ਸਟਰੀਮ ’ਚੋਂ ਜਸ਼ਨਦੀਪ ਨੇ 80.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਕਾਮਰਸ ਸਟਰੀਮ ਵਿੱਚੋਂ ਨਿਸ਼ਾ ਸ਼ਰਮਾ ਨੇ 90 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਮੱਲਿਆ। ਰਿੱਧੀ ਸ਼ਰਮਾ 88.6 ਪ੍ਰਤੀਸ਼ਤ, ਕਰਨਦੀਪ ਸਿੰਘ 87.8 ਪ੍ਰਤੀਸ਼ਤ, ਜਸਕਰਨ ਸਿੰਘ 84.4 ਪ੍ਰਤੀਸ਼ਤ, ਕਨਿਕਾ 83.6 ਪ੍ਰਤੀਸ਼ਤ, ਵੰਸ਼ਪ੍ਰੀਤ 82.2 ਪ੍ਰਤੀਸ਼ਤ, ਦੀਪਤੀ 81.2 ਪ੍ਰਤੀਸ਼ਤ, ਤੀਰਥ ਸਿੰਘ: 80.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।