ਧੀਆਂ ਨੂੰ ਆਤਮਨਿਰਭਰ ਬਣਾਉਣ ਲਈ ਸਿਲਾਈ ਸੈਂਟਰ ਵੱਡਾ ਉਪਰਾਲਾ : ਕਟਾਰੀਆ
ਪਿੰਡਾਂ ਦੀਆਂ ਧੀਆਂ ਨੂੰ ਆਤਮਨਿਰਭਰ ਬਣਾਉਣ ਲਈ ਸਿਲਾਈ ਸੈਂਟਰ ਵੱਡਾ ਉਪਰਾਲਾ: ਨਰੇਸ਼ ਕਟਾਰੀਆ
Publish Date: Tue, 12 May 2026 04:50 PM (IST)
Updated Date: Tue, 12 May 2026 04:51 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਮਹਿਲਾ ਵਿੰਗ ਵੱਲੋਂ ਪਿੰਡ ਵਕੀਲਾਂ ਵਾਲਾ ਵਿਖੇ 40ਵੇਂ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਸੈਂਟਰ ਦਾ ਉਦਘਾਟਨ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਰਿਬਨ ਕੱਟ ਕੇ ਕੀਤਾ। ਕਟਾਰੀਆ ਨੇ ਕਿਹਾ ਕਿ ਅਜਿਹੇ ਸਿਲਾਈ ਸੈਂਟਰ ਪਿੰਡਾਂ ਦੀਆਂ ਧੀਆਂ ਅਤੇ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਹੁਨਰ ਅਧਾਰਿਤ ਸਿੱਖਿਆ ਹੀ ਸਮਾਜ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਕਾਬਿਲ-ਏ-ਤਾਰੀਫ਼ ਹੈ। ਭਾਵਿਪ ਮਹਿਲਾ ਵਿੰਗ ਪ੍ਰਧਾਨ ਨੀਤੂ ਸ਼ਰਮਾ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਹੁਣ ਤੱਕ ਲਗਭਗ ਦੋ ਹਜ਼ਾਰ ਲੜਕੀਆਂ ਨੂੰ ਸਿਲਾਈ ਦਾ ਕੋਰਸ ਕਰਵਾ ਕੇ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਬਲੱਡ ਡੋਨੇਸ਼ਨ ਕੈਂਪ, ਮੈਡੀਕਲ ਕੈਂਪ, ਸਕੂਲੀ ਬੱਚਿਆਂ ਦੇ ਖੂਨ ਜਾਂਚ ਕੈਂਪ ਲਗਾਉਣ ਦੇ ਨਾਲ-ਨਾਲ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਕਾਪੀਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਨੀਤੂ ਸ਼ਰਮਾ ਪ੍ਰਧਾਨ, ਸੁਨੀਤਾ ਰਾਣੀ, ਬ੍ਰਿਜ ਬਾਲਾ, ਸਿਲਾਈ ਟੀਚਰ ਲਕਸ਼ਮੀ, ਸਤਿੰਦਰ ਸਚਦੇਵਾ ਸਟੇਟ ਕੋਆਰਡੀਨੇਟਰ, ਵਿਜੇ ਮੋਂਗਾ ਪ੍ਰਧਾਨ, ਵਿਪਿਨ ਸੇਠੀ ਸੀਨੀਅਰ ਵਾਈਸ ਪ੍ਰਧਾਨ, ਓਮ ਪ੍ਰਕਾਸ਼ ਪੁਰੀ ਵਾਈਸ ਪ੍ਰਧਾਨ, ਨਵੀਨ ਸਚਦੇਵਾ, ਜੁਗਲ ਕਿਸ਼ੋਰ ਜੁਆਇੰਟ ਕੈਸ਼ੀਅਰ, ਪ੍ਰਸ਼ੋਤਮ ਸ਼ਰਮਾ ਰਿਟਾ. ਤਹਿਸੀਲਦਾਰ, ਵਿਸ਼ੇਸ਼ ਸਚਦੇਵਾ ਹੈੱਡਮਾਸਟਰ, ਸੁਖਚੈਨ ਸਿੰਘ, ਬਲਕਾਰ ਸਿੰਘ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।