ਸੁੰਦਰਮ ਸੂਦ ਸੇਵਾ ਭਾਰਤੀ ਜ਼ੀਰਾ ਦੇ ਪ੍ਰਧਾਨ ਥਾਪੇ
ਸੇਵਾ ਭਾਰਤੀ ਜ਼ੀਰਾ ਵੱਲੋਂ ਨਵੀਂ ਇਕਾਈ ਦਾ ਗਠਨ
Publish Date: Wed, 29 Apr 2026 05:42 PM (IST)
Updated Date: Wed, 29 Apr 2026 05:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਮਾਜਿਕ ਸੇਵਾ ਦੇ ਖੇਤਰ ਵਿਚ ਸਰਗਰਮ ਸੰਸਥਾ ਸੇਵਾ ਭਾਰਤੀ ਜ਼ੀਰਾ ਵੱਲੋਂ ਨਵੀਂ ਇਕਾਈ ਦਾ ਗਠਨ ਕੀਤਾ ਗਿਆ। ਇਸ ਮੌਕੇ ਪ੍ਰਾਂਤ ਸੇਵਾ ਭਾਰਤੀ ਦੇ ਦਿਸ਼ਾ-ਨਿਰਦੇਸ਼ ਹੇਠ ਪ੍ਰਦੀਪ ਗੋਇਲ ਸੰਗਠਨ ਮੰਤਰੀ ਫ਼ਿਰੋਜ਼ਪੁਰ ਅਤੇ ਬਠਿੰਡਾ ਵਿਭਾਗ, ਰਾਕੇਸ਼ ਪ੍ਰਭਾਕਰ ਜ਼ਿਲ੍ਹਾ ਮੰਤਰੀ ਫ਼ਿਰੋਜ਼ਪੁਰ ਅਤੇ ਰਾਜਿੰਦਰ ਬੰਸੀਵਾਲ ਵਿਭਾਗ ਮੰਤਰੀ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਦੇ ਹੋਏ ਚੋਣ ਪ੍ਰਕਿਰਿਆ ਨੂੰ ਸੰਪੰਨ ਕਰਵਾਇਆ ਗਿਆ। ਚੋਣ ਦੌਰਾਨ ਸੁੰਦਰਮ ਸੂਦ ਨੂੰ ਪ੍ਰਧਾਨ, ਰਿਪੁਦਮਨ ਸਤੀਜਾ ਨੂੰ ਮਹਾਮੰਤਰੀ, ਭੁਪਿੰਦਰ ਸ਼ਰਮਾ ਨੂੰ ਖ਼ਜ਼ਾਨਚੀ ਅਤੇ ਪ੍ਰੀਤਮ ਸਿੰਘ ਨੂੰ ਸਰਪ੍ਰਸਤ ਚੁਣਿਆ ਗਿਆ। ਨਵੀਂ ਟੀਮ ਦੀ ਘੋਸ਼ਣਾ ਨਾਲ ਸੰਗਠਨ ਦੇ ਵਰਕਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਅਹੁਦੇਦਾਰਾਂ ਨੇ ਕਿਹਾ ਕਿ ਸੇਵਾ ਭਾਰਤੀ ਹਮੇਸ਼ਾ ਹੀ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਰਹੀ ਹੈ ਅਤੇ ਨਵੀਂ ਟੀਮ ਦੇ ਸਹਿਯੋਗ ਨਾਲ ਸਿੱਖਿਆ, ਸਿਹਤ ਅਤੇ ਸੇਵਾ ਸਬੰਧੀ ਪ੍ਰੋਜੈਕਟਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਸਭ ਵਰਕਰਾਂ ਨੂੰ ਇਕਜੁੱਟ ਹੋ ਕੇ ਸੇਵਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਸੁਮਨ ਬੰਸੀਵਾਲ, ਮੀਨਾਕਸ਼ੀ ਗੁਪਤਾ, ਰਮਾ ਸ਼ਰਮਾ, ਨਵਜੋਤ ਨੀਲੇਵਾਲਾ, ਪ੍ਰਤਾਪ ਸਿੰਘ ਹੀਰਾ, ਪੂਜਾ ਭਾਰਗੋ, ਧਰਮਿੰਦਰ ਸਚਦੇਵਾ, ਸਚਿਨ ਮਾਣਕਟਾਲਾ, ਬਾਲ ਸੰਸਕਾਰ ਕੇਂਦਰ ਪ੍ਰਮੁੱਖ ਜੋਤੀ ਸ਼ਰਮਾ ਅਤੇ ਵੀਨਾ ਸ਼ਰਮਾ ਆਦਿ ਮੌਜ਼ੂਦ ਸਨ।