ਸੀਨੀਅਰ ਸਿਟੀਜ਼ਨ ਕੌਂਸਲ ਨੇ ਗਉਸ਼ਾਲਾ ਵਿਖੇ ਕੀਤੀ ਸੇਵਾ
ਸੀਨੀਅਰ ਸਿਟੀਜਨ ਕੌਂਸਲ ਜ਼ੀਰਾ ਵੱਲੋਂ ਗਉਸ਼ਾਲਾ ਵਿਖੇ ਸੇਵਾ ਕੀਤੀ ਗਈ
Publish Date: Mon, 27 Apr 2026 05:45 PM (IST)
Updated Date: Mon, 27 Apr 2026 05:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਸੀਨੀਅਰ ਸਿਟੀਜ਼ਨ ਕੌਂਸਲ ਜੀਰਾ ਦੇ ਮੈਂਬਰਾਂ ਵੱਲੋਂ ਗਊ ਧਨ ਦੀ ਸੇਵਾ ਲਈ ਗੋਪਾਲ ਕ੍ਰਿਸ਼ਨ ਗਊਸ਼ਾਲਾ ਜੀਰਾ ਵਿਖੇ ਹਾਜ਼ਰੀ ਲਵਾਈ ਗਈ, ਜਿਸ ਵਿਚ ਪ੍ਰਧਾਨ ਅਸ਼ੋਕ ਕੁਮਾਰ ਪਲਤਾ, ਸਕੱਤਰ ਜਗਦੇਵ ਸ਼ਰਮਾ, ਰਾਮ ਪ੍ਰਕਾਸ਼ ਰਿਟਾਇਰਡ ਐੱਸਪੀ, ਜੋਗਿੰਦਰ ਸਿੰਘ ਝਤਰਾ,ਬਲਵੀਰ ਸਿੰਘ ਖਾਲਸਾ ਵਿੱਤ ਸਕੱਤਰ, ਹਰਜੀਤ ਸਿੰਘ ਵਧਵਾ, ਸੁੱਖ ਅਨੇਜਾ, ਹਰਵੰਤ ਸਿੰਘ ਵਧਵਾ, ਨਰਿੰਦਰ ਸਿੰਘ, ਗੁਰਬਖਸ਼ ਸਿੰਘ ਵਿੱਜ, ਵਿਜੇ ਕੁਮਾਰ ਧਵਨ, ਪ੍ਰੀਤਮ ਸਿੰਘ ਪ੍ਰਧਾਨ ਸੇਵਾ ਭਾਰਤੀ, ਹਰੀਸ਼ ਕੁਮਾਰ ਤਾਂਗੜਾ ਸਾਬਕਾ ਉੱਪ ਪ੍ਰਧਾਨ ਨਗਰ ਕੌਂਸਲ ਜ਼ੀਰਾ, ਗਉਸ਼ਾਲਾ ਦੇ ਮੈਨੇਜਰ ਅਸ਼ੋਕ ਸਚਦੇਵਾ ਅਤੇ ਹੋਰ ਮੈਂਬਰ ਸ਼ਾਮਲ ਹੋਏ। ਇਸ ਸਮੇਂ ਤੇ ਬੋਲਦਿਆਂ ਜਗਦੇਵ ਸ਼ਰਮਾ ਨੇ ਕਿਹਾ ਗਊ ਸੇਵਾ ਅਤੇ ਗਊਆਂ ਲਈ ਦਾਨ ਰੋਜ਼ਾਨਾ ਜੀਵਨ ਵਿਚ ਸ਼ਾਂਤੀ ਪ੍ਰਦਾਨ ਕਰਦਾ ਹੈ, ਇਸ ਲਈ ਸਾਨੂੰ ਆਪਣੇ ਰੋਜ਼ਾਨਾ ਰੁਝੇਵਿਆਂ ਵਿੱਚੋਂ ਗਉ ਸੇਵਾ ਲਈ ਆਪਣੀ ਕਮਾਈ ਵਿਚ ਦਸਵੰਧ ਅਤੇ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਗਉਸ਼ਾਲਾ ਕਮੇਟੀ ਵੱਲੋਂ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।