ਦੇਵ ਸਮਾਜ ਕਾਲਜ ਵਿਖੇ ਵਰਲਡ ਵਾਟਰ ਡੇਅ ’ਤੇ ਸੈਮੀਨਾਰ ਕਰਵਾਇਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਵਰਲਡ ਵਾਟਰ ਡੇ ਮੌਕੇ “ਏ ਵਰਲਡ ਵਿਦਾਉਟ ਵਾਟਰ :
Publish Date: Tue, 24 Mar 2026 07:06 PM (IST)
Updated Date: Tue, 24 Mar 2026 07:07 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ ਅੱਜ ਪੋਸਟ ਗ੍ਰੇਜੂਏਟ ਜੂਆਲੋਜੀ ਵਿਭਾਗ ਵੱਲੋਂ ਇਕੋ ਕਲੱਬ ਅਤੇ ਸਵੱਛ ਭਾਰਤ ਅਭਿਆਨ ਸੈੱਲ ਦੇ ਸਹਿਯੋਗ ਨਾਲ ਵਿਸ਼ਵ ਜਲ ਦਿਵਸ ਮੌਕੇ ਵਿਗਿਆਨ ਬਲਾਕ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਡਾ. ਅਗਨੀਜ਼ ਢਿੱਲੋਂ ਚੇਅਰਪਰਸਨ, ਐਡਵੋਕੇਟ ਅਜੈ ਬੱਤਾ ਸੈਕਟਰੀ ਅਤੇ ਡਾ. ਸੰਗੀਤਾ ਪ੍ਰਿੰਸੀਪਲ, ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਸਸਟੇਨੇਬਿਲਿਟੀ/ ਗ੍ਰੀਨ ਇਨਿਸ਼ੀਏਟਿਵ ਐਂਡ ਡੀ ਐਸ.ਟੀ ਕਿਊਰੀ ਗ੍ਰਾਂਟ ਸਕੀਮ ਅਧੀਨ ਕਰਵਾਇਆ ਗਿਆ। “ਏ ਵਰਲਡ ਵਿਦਾਉਟ ਵਾਟਰ : ਇਮੇਜਿਨ ਦ ਰਿਏਲਟੀ” ਵਿਸ਼ੇ ’ਤੇ ਆਧਾਰਿਤ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਵਿਚ ਪਾਣੀ ਸੰਰੱਖਣ, ਟਿਕਾਊ ਸਰੋਤ ਪ੍ਰਬੰਧਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਲ ਸਰੋਤਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਦੌਰਾਨ “ਦ ਫਾਇਟ ਫਾਰ ਵਾਟਰ” ਨਾਮਕ ਡੌਕਯੂਮੈਂਟਰੀ ਵੀ ਦਿਖਾਈ ਗਈ, ਜਿਸ ਨੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਜਲ ਸੰਕਟ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਮੁੱਖ ਵਕਤਾ ਡਾ. ਸਤਿੰਦਰ ਸਿੰਘ ਡਿਪਟੀ ਡੀਈਓ ਫਿਰੋਜ਼ਪੁਰ ਨੇ ਪਾਣੀ ਸੰਰੱਖਣ ਲਈ ਵਿਹਾਰਿਕ ਉਪਾਵਾਂ ਅਤੇ ਵਾਤਾਵਰਣ ਦੀ ਰੱਖਿਆ ਵਿਚ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਬਾਰੇ ਜਾਣਕਾਰੀ ਪੂਰਕ ਵਿਅਖਿਆਨ ਦਿੱਤਾ। ਇੰਟਰਐਕਟਿਵ ਸੈਸ਼ਨ ਨੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਟਿਕਾਊ ਅਤੇ ਵਾਤਾਵਰਣ-ਮਿੱਤਰ ਅਭਿਆਸ ਅਪਣਾਉਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਕੌਆਰਡੀਨੇਟਰ ਡਾ. ਮੋਕਸ਼ੀ, ਵਿਭਾਗ ਮੁਖੀ, ਪੋਸਟ ਗ੍ਰੇਜੂਏਟ ਜੂਆਲੋਜੀ ਵਿਭਾਗ ਅਤੇ ਨੋਡਲ ਅਫਸਰ, ਈਕੋ ਕਲੱਬ ਅਤੇ ਡਾ. ਰਮਨੀਕ ਕੌਰ, ਸਹਾਇਕ ਪ੍ਰੋਫੈਸਰ, ਪੀਜੀ ਜੂਆਲੋਜੀ ਵਿਭਾਗ ਅਤੇ ਨੋਡਲ ਅਫਸਰ, ਈਕੋ ਕਲੱਬ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ।