ਸਟਾਫ ਵੱਲੋਂ ਸਕੂਲ ਨੂੰ 2 ਲੱਖ ਰੁਪਏ ਦੀ ਸਫ਼ਾਈ ਮਸ਼ੀਨ ਭੇਟ
ਸਕੂਲ ਦੇ ਸਟਾਫ ਵੱਲੋਂ 2 ਲੱਖ ਰੁਪਏ ਦੀ ਸਫਾਈ ਮਸ਼ੀਨ ਸਕੂਲ ਨੂੰ ਭੇਂਟ
Publish Date: Tue, 12 May 2026 04:29 PM (IST)
Updated Date: Tue, 12 May 2026 04:30 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਵਿਖੇ ਸਰਕਾਰ ਦੇ ਨਾਲ-ਨਾਲ ਸਕੂਲ ਦੇ ਸਟਾਫ ਮੈਂਬਰਾਂ ਵੱਲੋਂ ਵੀ ਸਕੂਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉੱਦਮ ਕੀਤਾ ਜਾਂਦਾ ਹੈ। ਇਸ ਸਬੰਧੀ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਕੂਲ ਬਹੁਤ ਵੱਡਾ ਹੈ ਅਤੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਸਫਾਈ ਲਈ ਚਾਰ-ਚਾਰ ਕਰਮਚਾਰੀ ਹੁੰਦਿਆਂ ਹੋਇਆਂ ਵੀ ਲਗਾਤਾਰ ਸਫਾਈ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਇਸ ਦੇ ਹੱਲ ਲਈ ਸਮੂਹ ਸਟਾਫ ਨੇ ਆਪਣੀ ਜੇਬ ਵਿੱਚੋਂ ਫੰਡ ਇਕੱਤਰ ਕਰਕੇ ਲਗਭਗ 2 ਲੱਖ ਰੁਪਏ ਇਕੱਠੇ ਕੀਤੇ, ਜਿਸ ਨਾਲ ਪੂਰੀ ਤਰ੍ਹਾਂ ਆਟੋਮੈਟਿਕ ਚਾਰਜਏਬਲ ਬੈਟਰੀ ਤੇ ਚੱਲਣ ਵਾਲੀ ਸਫਾਈ ਮਸ਼ੀਨ ਸਕੂਲ ਨੂੰ ਭੇਂਟ ਕੀਤੀ। ਇਹ ਮਸ਼ੀਨ ਜਿੱਥੇ ਫਰਸ਼ ਉਪਰ ਝਾੜੂ ਦਾ ਕੰਮ ਕਰੇਗੀ ਨਾਲ ਦੀ ਨਾਲ ਹੀ ਪੋਚਾ ਵੀ ਲਗਾਵੇਗੀ।ਇਸ ਮਸ਼ੀਨ ਨਾਲ ਘੰਟਿਆਂ ਦਾ ਕੰਮ ਕੁਝ ਮਿੰਟਾਂ ਵਿੱਚ ਹੀ ਹੋ ਜਾਵੇਗਾ। ਇਹ ਮਸ਼ੀਨ ਸਕੂਲ ਨੂੰ ਭੇਂਟ ਕਰਨ ਸਮੇਂ ਸੁਖਦੀਪ ਸਿੰਘ, ਸੰਜੀਵ ਕੁਮਾਰ, ਮੀਨੂ ਖੁਰਾਣਾ, ਰਮਨਦੀਪ ਕੌਰ, ਕਮਲਜੀਤ, ਸ਼ਰਨਜੀਤ ਕੌਰ, ਰੀਆ, ਹਰਿੰਦਰ ਕੌਰ ਸਰਬਜੀਤ ਕੌਰ, ਪਵਨ ਕੁਮਾਰ, ਸੁਰਿੰਦਰ ਸਿੰਘ, ਕਿਰਨਵੀਰ, ਮਨਦੀਪ ਰਾਣੀ, ਪਰਮਜੀਤ ਸਿੰਘ, ਗਗਨਦੀਪ ਸਿੰਘ, ਬਲਜਿੰਦਰ ਸਿੰਘ, ਅਜੇ ਕੁਮਾਰ, ਲਕਸ਼ਮੀ ਵਰਮਾ, ਉਰਵਸ਼ੀ ਬਾਂਸਲ, ਗੁਰਜੀਤ ਕੌਰ, ਚਰਨਜੀਤ ਕੌਰ, ਲਵਪ੍ਰੀਤ ਕੌਰ, ਰੀਤੀਕਾ ਸਿੰਘ, ਅੰਜੂ ਬਾਲਾ, ਸੋਨੂ ਬਾਲਾ, ਸੋਨੂੰ ਸਿਆਲ, ਮਨੀ ਸ਼ਰਮਾ, ਸੁਰਜੀਤ ਸਿੰਘ, ਗੁਰਵੰਤ ਸਿੰਘ, ਸਿਮਰਜੀਤ ਸਿੰਘ ਆਦਿ ਅਧਿਆਪਕ ਹਾਜ਼ਰ ਸਨ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਵੱਲੋਂ ਸਮੂਹ ਸਟਾਫ ਦਾ ਇਸ ਵਿਲੱਖਣ ਦਾਨ ਲਈ ਧੰਨਵਾਦ ਕੀਤਾ ਗਿਆ।