ਵਧੀਆ ਕਾਰਗੁਜ਼ਾਰੀ ਲਈ ਵਿਦਿਆਰਥਣਾਂ ਦਾ ਸਨਮਾਨ
ਸਕੂਲ ਆਫ਼ ਐਮੀਨੈੱਸ ਦੀਆਂ ਚੰਗੇ ਨਤੀਜੇ ਲਿਆਉਣ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਗਿਆ ਸਨਮਾਨਿਤ
Publish Date: Sat, 16 May 2026 05:17 PM (IST)
Updated Date: Sat, 16 May 2026 05:18 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੇ ਐਮੀਨੈੱਸ ਫ਼ਿਰੋਜ਼ਪੁਰ ਸ਼ਹਿਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਕਈ ਵਿਦਿਆਰਥੀਆਂ ਨੇ ਚੰਗੇ ਨੰਬਰ ਲੈਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਸਕੂਲ ਦੇ ਵਿਹੜੇ ਵਿਚ ਚੰਗੀਆਂ ਪੁਜੀਸ਼ਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਵਿਦਿਆਰਥਣਾਂ ਵਿਚ ਅੱਠਵੀਂ ਕਲਾਸ ਦੀ ਹਿਤਾਕਸ਼ੀ, ਰਾਜਬੀਰ ਕੌਰ, ਸਿਮਰਨ ਪ੍ਰੀਤ ਕੌਰ, ਦਸਵੀਂ ਜਮਾਤ ਦੀਆਂ ਵਿਦਿਆਰਥਣਾ ਅਰਮਾਨ ਕੌਰ, ਸਹਿਜ ਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਰੀਨਾ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਬਾਹਰਵੀਂ ਦੇ ਵਿਦਿਆਰਥੀ ਪ੍ਰਿਆ,ਅਕਾਸ਼, ਸ਼ਿ੍ਰਆ ਬਜਾਜ, ਹਿਮਾਨੀ, ਸਿਮਰਜੀਤ ਕੌਰ, ਭੂਮੀ, ਮਨਦੀਪ ਕੌਰ, ਜਸਜੀਤ ਕੌਰ ਅਤੇ ਰਵਨੂਰ ਕੌਰ ਨੂੰ ਮੱਲਾਂ ਮਾਰਨ ’ਤੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਾਜੇਸ਼ ਮਹਿਤਾ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆ ਇਸ ਦਾ ਸਿਹਰਾ ਸਮੂਹ ਸਟਾਫ ਨੂੰ ਦਿੱਤਾ। ਇਸ ਮੌਕੇ ਪ੍ਰਿਤਪਾਲ ਕੌਰ ਸਿੱਧੂ, ਸੁਨੀਤਾ ਸਚਦੇਵਾ, ਮਧੂ ਨੰਦਾ, ਅਮਨਪ੍ਰੀਤ ਤਲਵਾੜ, ਗੀਤੂ ਬਾਲਾ, ਪਾਇਲ ਗੁਪਤਾ, ਰਾਜੀਵ ਮੌਂਗਾ, ਭੁਪਿੰਦਰ ਕੌਰ, ਅਮਰਪ੍ਰੀਤ ਕੌਰ, ਗੁਰਜੀਤ ਕੌਰ, ਬੀਰਪਾਲ ਕੌਰ, ਵਰਿੰਦਰ ਕੌਰ, ਰਜਨੀ ਬਾਲਾ ਆਦਿ ਅਧਿਆਪਕ ਹਾਜ਼ਰ ਸਨ।