ਸਟਾਕ ਮਾਰਕੀਟ ਦੀ ਦੁਨੀਆ ਨਾਲ ਰੂਬਰੂ ਹੋਏ ਸੰਤ ਕਬੀਰ ਕਾਲਜ ਦੇ ਵਿਦਿਆਰਥੀ
ਸਟਾਕ ਮਾਰਕੀਟ ਦੀ ਦੁਨੀਆ ਨਾਲ ਰੂਬਰੂ ਹੋਏ ਸੰਤ ਕਬੀਰ ਕਾਲਜ ਦੇ ਵਿਦਿਆਰਥੀ
Publish Date: Wed, 06 May 2026 04:23 PM (IST)
Updated Date: Wed, 06 May 2026 04:23 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸੰਤ ਕਬੀਰ ਕਾਲਜ ਜ਼ੀਰਾ ਵੱਲੋਂ ਬੀ ਕਾਮ ਦੇ ਵਿਦਿਆਰਥੀਆਂ ਲਈ ਲੁਧਿਆਣਾ ਵਿਖੇ ਸਟਾਕ ਐਕਸਚੇਂਜ ਅਤੇ ਕੈਪੀਟਲ ਲਿਮਟਿਡ ਦਾ ਇਕ ਵਿਸ਼ੇਸ਼ ਐਜੂਕੇਸ਼ਨਲ ਦੌਰਾ ਆਯੋਜਿਤ ਕੀਤਾ ਗਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਸਟਾਕ ਮਾਰਕੀਟ ਦੇ ਕਾਰਜ-ਤਰੀਕਿਆਂ, ਨਿਵੇਸ਼ ਪ੍ਰਣਾਲੀ ਅਤੇ ਫਾਇਨੈਂਸ਼ਲ ਮੈਨੇਜਮੈਂਟ ਬਾਰੇ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਟ੍ਰਿਪ ਉਨ੍ਹਾਂ ਲਈ ਬਹੁਤ ਹੀ ਗਿਆਨਵਰਧਕ ਅਤੇ ਪ੍ਰੇਰਣਾਦਾਇਕ ਸਾਬਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਦੌਰੇ ਉਨ੍ਹਾਂ ਦੇ ਭਵਿੱਖ ਅਤੇ ਕਰੀਅਰ ਲਈ ਬਹੁਤ ਮੱਦਦਗਾਰ ਸਾਬਤ ਹੁੰਦੇ ਹਨ। ਇਸ ਮੌਕੇ ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਪ੍ਰਿੰਸੀਪਲ ਡਾ. ਵੀਰਪਾਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਐਜੂਕੇਸ਼ਨਲ ਦੌਰੇ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਉਹ ਆਪਣੀ ਪੜ੍ਹਾਈ ਨੂੰ ਅਸਲ ਜ਼ਿੰਦਗੀ ਨਾਲ ਬਿਹਤਰ ਢੰਗ ਨਾਲ ਜੋੜ ਸਕਦੇ ਹਨ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਵਿਦਿਆਰਥੀ-ਹਿਤੈਸ਼ੀ ਦੌਰੇ ਜਾਰੀ ਰਹਿਣਗੇ, ਤਾਂ ਜੋ ਨੌਜਵਾਨਾਂ ਨੂੰ ਹੋਰ ਵਧੀਆ ਸਿੱਖਣ ਦੇ ਮੌਕੇ ਮਿਲ ਸਕਣ। ਇਸ ਦੌਰੇ ਨੂੰ ਸਫਲ ਬਣਾਉਣ ਵਿਚ ਕੋਮਰਸ ਡਿਪਾਰਟਮੈਂਟ ਦੇ ਸਟਾਫ ਮੈਂਬਰਾਂ ਰਮਨਦੀਪ ਕੌਰ, ਰੋਮਨਦੀਪ ਕੌਰ, ਪਾਲਪ੍ਰੀਤ ਕੌਰ, ਹਰਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਅਹਿਮ ਭੂਮਿਕਾ ਰਹੀ।