ਸਫ਼ਾਈ ਕਰਮਚਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ
ਸਫ਼ਾਈ ਕਰਮਚਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ
Publish Date: Wed, 06 May 2026 04:18 PM (IST)
Updated Date: Wed, 06 May 2026 04:20 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਨਗਰ ਕੌਂਸਲ ਜ਼ੀਰਾ ਅਧੀਨ ਕੰਮ ਕਰਦੇ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਸਬੰਧੀ ਨਗਰ ਕੌਂਸਲ ਦਫਤਰ ਜ਼ੀਰਾ ਵਿਖੇ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਅਸ਼ੋਕ ਕੁਮਾਰ, ਵਾਈਸ ਪ੍ਰਧਾਨ ਰੋਹਨ ਕਰੋਤੀਆ, ਚੇਅਰਮੈਨ ਵਿਸ਼ਨੂੰ ਕਰੋਤੀਆ, ਅਜੇ ਕੁਮਾਰ ਜਨਰਲ ਸਕੱਤਰ, ਸੋਹਣ ਲਾਲ, ਅਮਿਤ ਕੁਮਾਰ ਖ਼ਜ਼ਾਨਚੀ, ਗਿਰਧਾਰੀ ਲਾਲ, ਕੁਲਦੀਪ ਰਾਏ ਸਲਾਹਕਾਰ ਆਦਿ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਦੇ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਮਿਤੀ 6 ਮਈ ਤੋਂ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਅਣਮਿਥੇ ਸਮੇਂ ਲਈ ਕੰਮਛੋੜ ਹੜਤਾਲ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਠੇਕਾ ਪ੍ਰਣਾਲੀ ਸਮਾਪਤ ਕਰਕੇ ਆਉਟਸੋਰਸ ਕੰਮ ਕਰਦੇ ਮਾਲੀ, ਬੇਲਦਾਰ ਸੇਵਾਦਾਰ ਇਲੈਕਟ੍ਰੀਸ਼ਨ ਪੰਪ ਅਪਰੇਟਰਾਂ ਕੰਪਿਊਟਰ ਅਪਰੇਟਰਾਂ ਕਲਰਕ ਡਰਾਈਵਰ ਸਫ਼ਾਈ ਸੇਵਕ ਸੀਵਰਮੈਨ, ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਰੈਗੁਲਰ ਪੋਸਟਾਂ ਤੇ ਵਿਭਾਗ ਅਧੀਨ ਕੀਤਾ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਾਲ 2023 ਵਿੱਚ ਮੁਲਾਜ਼ਮ ਪੱਕੇ ਕਰਨ ਸਬੰਧੀ ਬਣਾਈ ਗਈ 10 ਸਾਲਾ ਪਾਲਸੀ ਨੂੰ ਰੱਦ ਕਰਕੇ ਮਿਉਂਸੀਪਲ ਮੁਲਾਜ਼ਮਾਂ ਨੂੰ ਤਿੰਨ ਸਾਲਾ ਕਾਰਜ ਕਾਲ ਪੂਰਾ ਹੋਣ ਸਮੇਤ ਸਾਰੀਆਂ ਸਹੂਲਤਾਂ ਦੇ ਪੱਕਿਆ ਕੀਤਾ ਜਾਵੇ ਅਤੇ ਕੰਟਰੈਕਟ ਬੇਸਿਕ ਮਿਉਂਸੀਪਲ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਵਾਧਾ ਕੀਤਾ ਜਾਵੇ। ਸਫ਼ਾਈ ਕਰਮਚਾਰੀਆਂ ਦੀ ਭਰਤੀ ਵਿਚ ਰੋਸਟਰ ਨਿਯਮ ਰਾਖਵੇਂਕਰਨ ਨੂੰ ਖ਼ਤਮ ਕੀਤਾ ਜਾਵੇ। ਇਸ ਮੌਕੇ ਰਜਿੰਦਰ ਕੁਮਾਰ, ਬਿਕਰਮ ਕੁਮਾਰ, ਚਮਨ, ਸ਼ੰਮੀ ਕੁਮਾਰ, ਰਵੀ ਕੁਮਾਰ, ਵਿੱਕੀ, ਧਰਮਚੰਦ, ਕੁਲਵੰਤ, ਰਾਹੁਲ, ਸੁਰਿੰਦਰ ਕੁਮਾਰ, ਸਾਵਨ ਕੁਮਾਰ, ਟਰੇਡ ਯੂਨੀਅਨ ਜ਼ੀਰਾ ਦੇ ਪ੍ਰਧਾਨ ਤਰਸੇਮ ਸਿੰਘ ਹਰਾਜ, ਮਲਕੀਤ ਸਿੰਘ ਗਾਦੜੀਵਾਲਾ, ਕਾਮਰੇਡ ਕੁਲਵੰਤ ਸਿੰਘ, ਬਲਦੇਵ ਰਾਜ ਗਾਦੜੀਵਾਲਾ ਆਦਿ ਹਾਜ਼ਰ ਸਨ।