ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਿੰਡ ਚੱਕ ਘੁਬਾਈ ਉਰਫ ਟਾਂਗਣ ਤੋਂ ਸੰਗਤ ਦੀ ਬੱਸ ਰਵਾਨਾ
Publish Date: Sun, 03 May 2026 04:47 PM (IST)
Updated Date: Mon, 04 May 2026 04:06 AM (IST)

ਸਰਪੰਚ ਪਰਮਜੀਤ ਸਿੰਘ, ਲਖਵਿੰਦਰ ਸਿੰਘ ਬਰਾੜ ਨੇ ਕੀਤਾ ਬੱਸ ਨੂੰ ਰਵਾਨਾ ਬਗੀਚਾ ਸਿੰਘ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਮਮਦੋਟ ਬਲਾਕ ਦੇ ਪਿੰਡ ਚੱਕ ਘੁਬਾਈ ਉਰਫ ਟਾਗਣ ਤੋਂ ਸੰਗਤਾਂ ਨੂੰ ਤੀਰਥ ਅਸਥਾਨਾਂ ਦੇ ਦਰਸ਼ਨਾ ਲਈ ਬੱਸ ਰਵਾਨਾ ਕੀਤੀ ਗਈ। ਇਸ ਬੱਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਸਨ, ਜੋ ਧਾਰਮਿਕ ਯਾਤਰਾ ਲਈ ਉਤਸ਼ਾਹਿਤ ਨਜ਼ਰ ਆਏ। ਇਸ ਮੌਕੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਅਤੇ ਲਖਵਿੰਦਰ ਸਿੰਘ ਬਰਾੜ ਇੰਚਾਰਜ਼ ਮੁੱਖ ਮੰਤਰੀ ਤੀਰਥ ਯਾਤਰਾ ਫਿਰੋਜ਼ਪੁਰ ਦਿਹਾਤੀ ਵੱਲੋਂ ਬੱਸ ਨੂੰ ਯਾਤਰਾ ਵਾਸਤੇ ਰਵਾਨਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸਕੀਮ ਤੀਰਥ ਯਾਤਰਾ ਦੇ ਚਾਹਵਾਨ ਬਜ਼ੁਰਗਾਂ ਵਾਸਤੇ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀ ਹੈ ਤੇ ਅੱਜ ਦੀ ਇਹ ਯਾਤਰਾ ਸ਼੍ਰੀ ਦੁਰਗਿਆਣਾ ਮੰਦਰ, ਸ਼੍ਰੀ ਹਰਿਮੰਦਿਰ ਸਾਹਿਬ (ਦਰਬਾਰ ਸਾਹਿਬ ) ਸ਼੍ਰੀ ਅੰਮ੍ਰਿਤਸਰ, ਜ਼ਲਿਆਂ ਵਾਲਾ ਬਾਗ, ਵਾਹਗਾ ਬਾਰਡਰ ਅਤੇ ਸ਼੍ਰੀ ਵਾਲਮੀਕ ਤੀਰਥ ਸਮੇਤ ਹੋਰ ਕਈ ਥਾਵਾਂ ਦੇ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੀਆਂ ਯੋਜਨਾਵਾਂ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਮਲੂਕ ਸਿੰਘ ਕ੍ਰਾਂਤੀ, ਪੰਚ ਗੁਰਦੇਵ ਸਿੰਘ, ਪੰਚ ਰੂੜ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਪਰਮਜੀਤ ਸਿੰਘ, ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।