ਸੰਦੀਪ ਕੁਮਾਰ ਸੋਨੀ ਫਿਰੋਜ਼ਪੁਰ ਦਿਹਾਤੀ ਦਾ ਵਾਇਸ ਮੀਡੀਆ ਕੋਆਰਡੀਨੇਟ ਨਿਯੁਕਤ
ਸੰਦੀਪ ਕੁਮਾਰ ਸੋਨੀ ਫਿਰੋਜ਼ਪੁਰ ਦਿਹਾਤੀ ਦਾ ਵਾਇਸ ਮੀਡੀਆ ਕੋਆਰਡੀਨੇਟ ਨਿਯੁਕਤ
Publish Date: Sat, 11 Oct 2025 05:56 PM (IST)
Updated Date: Sat, 11 Oct 2025 05:58 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਆਮ ਆਦਮੀ ਪਾਰਟੀ ਵਿਚ ਮਜ਼ਬੂਤੀ ਲਿਆਉਣ ਲਈ ਪਾਰਟੀ ਦੀ ਲੀਡਰਸ਼ਿਪ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ। ਇਸ ਦੇ ਤਹਿਤ ਬਲਾਕ ਮਮਦੋਟ ਤੇ ਪਾਰਟੀ ਦੇ ਆਗੂ ਸੰਦੀਪ ਕੁਮਾਰ ਸੋਨੀ ਨੂੰ ਫਿਰੋਜ਼ਪੁਰ ਦਿਹਾਤੀ ਦਾ ਵਾਇਸ ਮੀਡੀਆ ਕੋਆਰਡੀਨੇਟ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ’ਤੇ ਸੰਦੀਪ ਕੁਮਾਰ ਸੋਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪਿਛਲੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਇਹ ਜੋ ਨਿਯੁਕਤੀ ਕੀਤੀ ਗਈ ਹੈ, ਇਹ ਉਸ ਦੇ ਵਾਸਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਹਲਕਾ ਦਿਹਾਤੀ ਤੋਂ ਵਿਧਾਇਕ ਰਜ਼ਨੀਸ਼ ਦਹੀਆ ਦਿਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਉਸ ’ਤੇ ਭਰੋਸਾ ਕਰਦਿਆਂ ਜੋ ਉਸ ਨੂੰ ਜ਼ਿੰਮੇਵਾਰੀ ਸੋਂਪੀ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਾਸਤੇ ਪੂਰੀ ਮਿਹਨਤ ਕਰਨਗੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਰਾਸ਼ਟਰੀ ਅਤੇ ਪੰਜਾਬ ਦੀ ਰਾਜ ਦੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।