ਸੰਦੀਪ ਗਿਲਹੋਤਰਾ ਦਾ ਅੰਤਮ ਅਰਦਾਸ 22 ਫਰਵਰੀ ਨੂੰ
ਸੰਦੀਪ ਗਿਲਹੋਤਰਾ ਦਾ ਅੰਤਮ ਅਰਦਾਸ 22 ਫਰਵਰੀ ਨੂੰ
Publish Date: Sat, 21 Feb 2026 05:04 PM (IST)
Updated Date: Sat, 21 Feb 2026 05:06 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ : ਫਾਜ਼ਿਲਕਾ : ਪੀਐਚਡੀ ਚੈਂਬਰ ਆਫ਼ ਕਾਮਰਸ, ਪੰਜਾਬ ਦੇ ਚੇਅਰਮੈਨ ਕਰਨ ਗਿਲਹੋਤਰਾ ਦੇ ਪਿਤਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਹੁਰਾ ਸਮਾਜਸੇਵੀ ਸੰਦੀਪ ਗਿਲਹੋਤਰਾ ਦਾ 12 ਫਰਵਰੀ ਨੂੰ ਦੇਹਾਂਤ ਹੋ ਗਿਆ। ਵਿਛੜੀ ਆਤਮਾ ਲਈ ਅੰਤਮ ਅਰਦਾਸ ਐਤਵਾਰ, 22 ਫਰਵਰੀ ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਐਮਆਰ ਗੋਲਡ ਵੁੱਡਜ਼ ਵਿਖੇ ਕੀਤਾ ਜਾਵੇਗਾ। ਸੰਦੀਪ ਗਿਲਹੋਤਰਾ ਦੇ ਦੇਹਾਂਤ ਨਾਲ ਖੇਤਰ ਦੇ ਸਮਾਜਿਕ ਅਤੇ ਵਪਾਰਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਨੇ ਇਸ ਨੂੰ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਸੰਦੀਪ ਗਿਲਹੋਤਰਾ ਫਾਜ਼ਿਲਕਾ ਦੀ ਪ੍ਰਮੁੱਖ ਸ਼ਖਸੀਅਤ ਤੇ ਸੂਬਾ ਭਰ ਦੇ ਵਪਾਰਕ ਤੇ ਸਮਾਜਿਕ ਖੇਤਰਾਂ ਚ ਸਤਿਕਾਰਯੋਗ ਸ਼ਖਸੀਅਤ ਸਨ। ਆਪਣੀ ਈਮਾਨਦਾਰੀ, ਨਿਮਰਤਾ ਤੇ ਪ੍ਰਗਤੀਸ਼ੀਲ ਸੋਚ ਲਈ ਜਾਣੇ ਜਾਂਦੇ ਗਿਲਹੋਤਰਾ ਨੇ ਸਥਾਨਕ ਉਦਯੋਗ ਨੂੰ ਮਜ਼ਬੂਤ ਕਰਨ ਤੇ ਖੇਤਰ ਚ ਵੱਖ-ਵੱਖ ਸਮਾਜਿਕ ਭਲਾਈ ਪਹਿਲਕਦਮੀਆਂ ਨੂੰ ਉਤ ਸ਼ਾਹਿਤ ਕਰਨ ਭੂਮਿਕਾ ਨਿਭਾਈ। ਜਿੱਥੇ ਉਨ੍ਹਾਂ ਨੇ ਖੁਦ ਸਮਾਜ ਦੇ ਵੱਖ-ਵੱਖ ਖੇਤਰਾਂ ਚ ਨਾਮਣਾ ਖੱਟਿਆ, ਉੱਥੇ ਹੀ ਉਨ੍ਹਾਂ ਦੇ ਪੁੱਤਰ ਕਰਨ ਗਿਲਹੋਤਰਾ ਨੇ ਵੀ ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ, ਦੋਸਤਾਂ ਤੇ ਸਮੁੱਚੇ ਵਪਾਰਕ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੰਦੀਪ ਗਿਲਹੋਤਰਾ ਦੀ ਆਤਮਾ ਦੀ ਸ਼ਾਂਤੀ ਲਈ ਭੋਗ ਤੇ ਸ਼ਰਧਾਂਜਲੀ ਸਮਾਰੋਹ 22 ਫਰਵਰੀ ਦੁਪਹਿਰ 12 ਵਜੇ ਫ਼ਾਜ਼ਿਲਕਾ ਚ ਹੋਵੇਗਾ, ਜਿੱਥੇ ਪਰਿਵਾਰਕ ਮੈਂਬਰ, ਸ਼ੁਭਚਿੰਤਕ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਆਗੂ ਤੇ ਵਪਾਰਕ ਭਾਈਚਾਰੇ ਦੇ ਨੁਮਾਇੰਦੇ ਸ਼ਰਧਾਂਜਲੀ ਭੇਟ ਕਰਨਗੇ।