ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ’ਚ ‘ਰਿਵਾਜ’ ਫੈਸ਼ਨ ਸ਼ੋਅ ਕਰਵਾਇਆ
ਮਾਤਾ ਸਾਹਿਬ ਕੌਰ ਖਾਲਸਾ ਕਾਲਜ ’ਚ ‘‘ਰਿਵਾਜ’’ ਫੈਸ਼ਨ ਸ਼ੋਅ ਕਰਵਾਇਆ
Publish Date: Tue, 10 Mar 2026 04:52 PM (IST)
Updated Date: Tue, 10 Mar 2026 04:54 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਵਿਚ ਕਾਰਜਕਾਰੀ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਫੈਸ਼ਨ ਡਿਜਾਇਨੰਗ ਵਿਭਾਗ ਦੇ ਮੁਖੀ ਗੁਰਮਨਬੀਰ ਕੌਰ ਅਤੇ ਵੀਰਪਾਲ ਕੌਰ ਦੀ ਦੇਖ -ਰੇਖ ਹੇਠ ‘‘ਰਿਵਾਜ’’ ਫੈਸ਼ਨ ਸ਼ੋਅ ਕਰਾਇਆ ਗਿਆ। ਜਿਸ ਵਿਚ ਰਮਨਦੀਪ ਕੌਰ (ਕੈਨੇਡਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬੀ ਪਹਿਰਾਵਾ ਰਾਉਂਡ ਵੈਸਟਰਨ ਰਾਉਂਡ, ਇੰਡੋ ਵੈਸਟਰਨ, ਫੁੱਲਕਾਰੀ ਰਾਉਂਡ ਆਦਿ ਅਤੇ ਸੋਲੋ ਡਾਂਸ ਕਰਾਏ ਗਏ। ਇਸ ਤੋਂ ਇਲਾਵਾ ਨੇਲ ਆਰਟ, ਮਹਿੰਦੀ, ਹੇਅਰ ਸਟਾਈਲ ਆਦਿ ਕੰਪੀਟੀਸ਼ਨ ਵੀ ਕਰਾਏ ਗਏ। ਮੁਖ ਮਹਿਮਾਨ ਰਮਨਦੀਪ ਕੌਰ (ਕੈਨੇਡਾ) ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਦਾ ਹੁਨਰ, ਕਲਾ ਨਿਖਾਰਣ ਦੇ ਨਾਲ ਨਾਲ ਉਨ੍ਹਾਂ ਦੇ ਰੋਜ਼ਗਾਰ ਦੇ ਸਾਧਨ ਵੀ ਬਣਦੇ ਹਨ। ਇਸ ਦੌਰਾਨ ਪਹਿਨੇ ਗਏ ਲਿਬਾਸ ਵਿਦਿਆਰਥਣਾਂ ਦੇ ਖੁਦ ਤਿਆਰ ਕੀਤੇ ਗਏ ਸਨ ਜੋ ਕਿ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਕਾਰਜਕਾਰੀ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਫੈਸ਼ਨ ਸ਼ੋਅ ਕਰਵਾਉਣ ਲਈ ਵਿਭਾਗ ਅਤੇ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਦਿਆਰਥਣਾਂ ਦੀ ਪ੍ਰਤਿਭਾ ਉਭਾਰਨ ਲਈ ਕਾਲਜ ਅਜਿਹੇ ਫੈਸ਼ਨ ਸ਼ੋਅ ਕਰਾਉਂਦਾ ਰਹਿੰਦਾ ਹੈ। ਇਸ ਮੌਕੇ ਗਗਨਦੀਪ ਕੌਰ, ਰੋਹਿਨੀ ਗੁਪਤਾ ਅਤੇ ਡਾ. ਸੁਖਜਿੰਦਰ ਕੌਰ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਜਿਸ ਵਿਚ ਨੇਲ ਆਰਟ ਵਿਚ ਨਵਜੋਤ ਕੌਰ ਬੀਏ ਭਾਗ ਪਹਿਲਾ ਨੇ ਪਹਿਲਾ ਸਥਾਨ, ਹੇਅਰ ਸਟਾਈਲ ਵਿਚ ਬੀਐੱਸਸੀਐੱਫਡੀ ਭਾਗ ਤੀਜਾ ਨੇ ਪਹਿਲਾ ਅਤੇ ਮਹਿੰਦੀ ਵਿਚ ਰਾਬੀਆ ਬੀ.ਕਾਮ ਨੇ ਪਹਿਲਾ ਤੇ ਰਮਨਦੀਪ ਕੌਰ ਬੀਐੱਸਸੀ ਸਾਇੰਸ ਨੇ ਦੂਜਾ ਸਥਾਨ ਹਾਸਲ ਕੀਤਾ। ਰਿਵਾਜ਼ ਦੇ ਤਿੰਨ ਰਾਊਂਡ ਕਰਵਾਏ ਗਏ ਜਿਸ ਵਿਚ ਪੰਜਾਬੀ ਪਹਿਰਾਵਾ ਵਿਚ ਰਮਨਦੀਪ ਕੌਰ ਬੀਐੱਸਸੀਐੱਫਡੀ ਨੇ ਤੀਜਾ, ਵੈਸਟਰਨ ਡਰੈਸ ਵਿਚ ਅਮਨਜੋਤ ਕੌਰ ਬੀ.ਕਾਮ ਨੇ ਪਹਿਲਾ ਅਤੇ ਇੰਡੋ ਵੈਸਟਰਨ ਵਿਚ ਮਹਿਕਪ੍ਰੀਤ ਕੌਰ ਕੰਗ ਬੀ.ਕਾਮ ਨੇ ਦੂਜਾ ਸਥਾਨ ਹਾਸਲ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਪਾਲ ਸਿੰਘ ਤਲਵੰਡੀ ਨੇ ਫੈਸ਼ਨ ਡਿਜਾਇਨਿੰਗ ਵਿਭਾਗ ਦੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਸਮੇਂ ਸਮੂਹ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ।