ਕਣਕ ਦਾ ਨੁਕਸਾਨ ਕਰ ਸਕਦਾ ਹੈ ਵਧਦਾ ਤਾਪਮਾਨ : ਡਾ. ਹਰਪ੍ਰੀਤ ਕੌਰ
ਕਣਕ ਦਾ ਨੁਕਸਾਨ ਕਰ ਸਕਦਾ ਹੈ ਵਧਦਾ ਤਾਪਮਾਨ
Publish Date: Tue, 24 Feb 2026 07:01 PM (IST)
Updated Date: Tue, 24 Feb 2026 07:04 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਰਵਰੀ ਮਹੀਨੇ ’ਚ ਇਕ ਦਮ ਵੱਧ ਰਿਹਾ ਤਾਪਮਾਨ ਕਣਕ ਦੀ ਫਸਲ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਵਧੇ ਹੋਏ ਤਾਪਮਾਨ ਨੇ ਕਿਸਾਨਾਂ ਦੀ ਚਿੰਤਾਂ ਵਧਾ ਦਿੱਤੀ ਹੈ, ਵਧੇ ਹੋਏ ਤਾਪਮਾਨ ਦੇ ਚੱਲਦੇ ਕਿਸਾਨਾਂ ਨੂੰ ਇੰਤਜਾਰ ਹੈ ਇਕ ਮੀਂਹ ਦਾ ਤਾਂ ਜੋਂ ਮਾਰਚ ਦੇ ਪਹਿਲੇਂ ਹੱਫਤੇ ਕਣਕ ਦਾ ਦਾਣਾ ਪੈਣ ਸਮੇਂ ਮੌਸਮ ਦਾ ਤਾਪਮਾਨ ਕੁੱਝ ਘੱਟ ਰਹਿ ਸਕੇ। ਜਿਲ੍ਹਾ ਫਾਜਿਲਕਾ ਵਿਚ ਤਕਰੀਬਨ 1 ਲੱਖ 94 ਹਜਾਰ ਹੈਕਟੇਅਰ ਵਿਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਪਿਛਲੀ ਵਾਰ ਝੋਨੇ ਦੇ ਸੀਜ਼ਨ ਦੌਰਾਨ ਵਧੇਰੇ ਤਾਪਮਾਨ ਦੇ ਕਾਰਨ ਝੋਨੇ ਦੇ ਝਾੜ ਤੇ ਬਹੁਤ ਬੁਰਾ ਅਸਰ ਪਿਆ ਸੀ, ਵਧੇਰੇ ਤਾਪਮਾਨ ਦੇ ਕਾਰਨ ੁਬਾਸਮਤੀ ਦੀਆਂ ਸਾਰੀਆਂ ਕਿਸਮਾਂ ਦਾ ਝਾੜ 10 ਤੋਂ 15 ਮਣ ਤੱਕ ਘੱਟ ਰਿਹਾ ਸੀ। ਵਧੇ ਤਾਪਮਾਨ ਨੇ ਇਸ ਵਾਰ ਵੀ ਕਿਸਾਨ ਪਰੇਸ਼ਾਨ ਕਰ ਦਿੱਤੇ ਹਨ। ਕੀ ਕਹਿਨਾ ਹੈ ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਦਾ-ਇਸ ਸਬੰਧ ਵਿਚ ਜਿਲ੍ਹਾ ਫਾਜਿਲਕਾ ਦੀ ਮੁੱਖ ਖੇਤੀਬਾੜੀ ਅਫਸਰ ਡਾ ਹਰਪੀ੍ਰਤ ਪਾਲ ਕੌਰ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਹੈ, ਵਧੇਰੇ ਗਰਮ ਤਾਪਮਾਨ ਦੇ ਕਾਰਨ ਕਣਕ ਦਾ ਦਾਣਾ ਸੁੰਗੜ ਜਾਂਦਾ ਹੈ, ਹਾਲੇ ਤੱਕ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਜਿਆਦਾ ਅੰਤਰ ਨਹੀ ਹੈ, ਜੇਕਰ ਰਾਤ ਅਤੇ ਦਿਨ ਦੇ ਤਾਪਮਾਨ ਵਿਚ ਵਧੇਰੇ ਅੰਤਰ ਆਇਆ ਤਾਂ ਮਹਿਕਮੇ ਵਲੋਂ ਅਡਵਾਇਜਰੀ ਜਾਰੀ ਕੀਤੀ ਜਾਵੇਗੀ, ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਹੋਰ ਤਾਪਮਾਨ ਵੱਧਣ ਤੇ ਕਿਸਾਨ ਕਣਕ ਨੂੰ ਹਲਕਾ ਪਾਣੀ ਲਗਾਉਣ ਅਤੇ 13-0-45 ਦੀ ਸਪਰੇ ਕਰਨ ਤਾ ਜੋ ਵਧਦੇ ਤਾਪਮਾਨ ਦੇ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਹੈ ਕਿਸਾਨ ਸਮੇਂ ਸਮੇਂ ਤੇ ਬਲਾਕ ਖੇਤੀ ਅਫਸਰਾਂ ਨੂੰ ਮਿਲ ਕੇ ਕਣਕ ਦੇ ਚੰਗੇ ਝਾੜ ਬਾਰੇ ਜਾਣਕਾਰੀ ਲੈ ਸਕਦੇ ਹਨ, ਉਨ੍ਹਾਂ ਨੇ ਕਿਸਾਨਾਂ ਨੂੰ ਬੇਲੋੜੀਆਂ ਸਪਰੇਆਂ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।