ਰਿਟਾਇਰਡ ਅਫਸਰ ਐਸੋਸੀਏਸ਼ਨ ਨੇ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ
ਰਿਟਾਇਰਡ ਅਫਸਰ ਐਸੋਸੀਏਸ਼ਨ ਵਲੋਂ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ
Publish Date: Tue, 05 May 2026 05:35 PM (IST)
Updated Date: Tue, 05 May 2026 05:38 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਰਿਟਾਇਰਡ ਅਫਸਰ ਐਸੋਸੀਏਸ਼ਨ ਨੇ ਫਾਜ਼ਿਲਕਾ ਦੇ ਦੁਖ ਨਿਵਾਰਨ ਸ਼੍ਰੀ ਬਾਲਾਜੀ ਧਾਮ ਵਿਖੇ ਆਪਣਾ ਪਹਿਲਾ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਫੇਕੋ-ਆਪ੍ਰੇਸ਼ਨ ਕੈਂਪ ਲਗਾਇਆ। ਜੈਤੋਂ ਦੀ ਮਾਹਿਰ ਮੈਡੀਕਲ ਟੀਮ ਨੇ 300 ਮਰੀਜ਼ਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 40 ਮਰੀਜ਼ਾਂ ਨੂੰ ਆਪਰੇਸ਼ਨ ਯੋਗ ਪਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਨਰੇਸ਼ ਜੁਨੇਜਾ ਨੇ ਦੱਸਿਆ ਕਿ ਡਾਇਰੈਕਟਰ ਨਰੇਸ਼ ਮਿੱਤਲ ਦੀ ਅਗਵਾਈ ਹੇਠ, ਅੱਖਾਂ ਦੇ ਮਾਹਿਰ ਡਾ. ਆਕ੍ਰਿਤੀ ਸਿੰਗਲਾ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਮਹਿਮਾਨਾਂ ਵਿੱਚ ਅਸ਼ਵਨੀ ਗਰੋਵਰ, ਖਰੈਤ ਲਾਲ ਛਾਬੜਾ, ਅਸ਼ੋਕ ਛਾਬੜਾ, ਐਡਵੋਕੇਟ ਮਨੋਜ ਤ੍ਰਿਪਾਠੀ, ਲਾਇਨ ਨਰਿੰਦਰ ਸਚਦੇਵਾ, ਵਿਨੋਦ ਸਚਦੇਵਾ, ਐਡਵੋਕੇਟ ਆਲੋਕ ਕਟਾਰੀਆ, ਸਮਾਜ ਸੇਵਕ ਨਰੇਸ਼ ਮਿੱਤਲ, ਰਾਜੀਵ ਦਵੜਾ, ਡਾ. ਰਵੀ ਗਗਨੇਜਾ, ਰਾਜੀਵ ਕੁੱਕੜ, ਲਾਇਨ ਸੰਜੀਵ ਕੁੱਕੜ, ਸੰਜੀਵ ਗਰੋਵਰ, ਸੁਨੀਲ ਰਾਣਾ, ਗੌਤਮ ਸੈਨ, ਨੀਲਮ ਸਚਦੇਵਾ ਅਤੇ ਸੁਨੀਤਾ ਸਚਦੇਵਾ ਸ਼ਾਮਲ ਸਨ। ਇੰਜੀਨੀਅਰ ਸਕੱਤਰ ਰਮੇਸ਼ ਗੁੰਬਰ, ਵਿੱਤ ਸਕੱਤਰ ਸੁਸ਼ੀਲ ਸ਼ਰਮਾ, ਸਰਪ੍ਰਸਤ ਇੰਜੀਨੀਅਰ ਆਤਮਾ ਸਿੰਘ ਸੇਖੋਂ, ਸਰਪ੍ਰਸਤ ਇੰਜੀਨੀਅਰ ਬਾਬੂ ਲਾਲ ਅਰੋੜਾ, ਡਾ. ਪ੍ਰਦੀਪ ਸੇਠੀ, ਪ੍ਰੋਜੈਕਟ ਚੇਅਰਮੈਨ ਇੰਜੀਨੀਅਰ ਜੈਲਾਲ, ਪ੍ਰੋਜੈਕਟ ਸਹਿ-ਚੇਅਰਮੈਨ ਭਾਰਤ ਭੂਸ਼ਣ ਗਰਗ, ਪ੍ਰੋਜੈਕਟ ਸਕੱਤਰ ਡਾ. ਅਨਿਲ ਪਾਠਕ, ਅਸ਼ਵਨੀ ਆਹੂਜਾ, ਓਮ ਪ੍ਰਕਾਸ਼ ਸਚਦੇਵਾ, ਮਹਿੰਦਰ ਤ੍ਰਿਪਾਠੀ, ਚਿਮਨ ਲਾਲ ਵਰਮਾ, ਐਡਵੋਕੇਟ ਰਮੇਸ਼ ਸ਼ਰਮਾ, ਸੁਭਾਸ਼ ਅਰੋੜਾ, ਵਿਜੇ ਦਵਦਾ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਸਤਪਾਲ ਸੇਤੀਆ, ਸੁਭਾਸ਼ ਅਰੋੜਾ, ਵਿਜੇ ਦਵਦਾ, ਸਤਪਾਲ ਸੇਤੀਆ, ਇੰਜੀਨੀਅਰ ਰਮੇਸ਼ ਵਰਮਾ, ਇੰਜੀਨੀਅਰ ਦਿਨੇਸ਼ ਸ਼ਰਮਾ, ਪਰਮਜੀਤ ਸਿੰਘ ਅਤੇ ਪਰਮਜੀਤ ਸਿੰਘ ਖੇੜਾ ਪੂਰੇ ਪ੍ਰੋਗਰਾਮ ਦੌਰਾਨ ਸਰਗਰਮੀ ਨਾਲ ਸ਼ਾਮਲ ਸਨ।