ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਨਗਰ ਕੌਂਸਲ ਚੋਣਾਂ ਨੂੰ ਲੈਕੇ ਫ਼ਾਜ਼ਿਲਕਾ ਵਿਖੇ ਅੱਜ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਲਈ ਪਹਿਲੇ ਰਾਊਂਡ ਦੀ ਸ਼ੁਰੂਆਤ ਹੋਈ। ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਮੰਡੀ ਅਰਨੀਵਾਲਾ ਅਤੇ ਫਾਜ਼ਿਲਕਾ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਵਿੱਚ ਨਤੀਜਿਆਂ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਸ਼ਾਸਨ ਵੱਲੋਂ ਗਿਣਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ। ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੇ ਨਗਰ ਨਿਗਮ ਅਬੋਹਰ, ਨਗਰ ਕੌਂਸਲ ਫਾਜ਼ਿਲਕਾ ਅਤੇ ਨਗਰ ਨਿਗਮ ਅਰਨੀਵਾਲਾ ਦੀਆਂ ਚੋਣਾਂ ਦੇ ਨਤੀਜੇ ਘੋਸ਼ਿਤ ਹੋ ਗਏ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸੁਚੱਜੇ ਢੰਗ ਨਾਲ ਸ਼ਾਂਤਮਈ ਤੇ ਪਾਰਦਰਸ਼ੀ ਤਰੀਕੇ ਨਾਲ ਸੰਪੰਨ ਹੋਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਸਮੂਹ ਚੋਣ ਅਮਲੇ, ਪੁਲਿਸ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰਾਜਨੀਤਿਕ ਪਾਰਟੀਆਂ, ਆਮ ਲੋਕਾਂ ਅਤੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਚੋਣਾਂ ਦੌਰਾਨ ਸ਼ਾਂਤੀ, ਅਨੁਸ਼ਾਸਨ ਅਤੇ ਲੋਕਤੰਤਰਿਕ ਮਰਿਆਦਾਵਾਂ ਨੂੰ ਬਣਾਈ ਰੱਖਦਿਆਂ ਵੱਧ ਚੜ੍ਹ ਕੇ ਆਪਣੇ ਮਤ ਦਾ ਪ੍ਰਯੋਗ ਕੀਤਾ ਅਤੇ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਪੂਰਨ ਸਹਿਯੋਗ ਦਿੱਤਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਨਿਗਮ ਅਰਨੀਵਾਲਾ ਦੀਆਂ 11 ਵਾਰਡਾਂ ਵਿੱਚੋਂ 6 ਆਮ ਆਦਮੀ ਪਾਰਟੀ ਦੇ, ਸ਼੍ਰੋਮਣੀ ਅਕਾਲੀ ਦਲ ਦੇ 4 ਅਤੇ ਕਾਂਗਰਸ ਦੇ 1 ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਰਨੀਵਾਲਾ ਨਗਰ ਪੰਚਾਇਤ ਦੀ ਵਾਰਡ ਨੰਬਰ 2 ਤੋਂ ਸੰਦੀਪ ਕੁਮਾਰ, ਵਾਰਡ ਨੰਬਰ 3 ਤੋਂ ਕੇਵਲ ਕ੍ਰਿਸ਼ਨ ਕੰਬੋਜ, ਵਾਰਡ ਨੰਬਰ 8 ਤੋਂ ਹਰਭਜਨ ਦਾਸ, ਵਾਰਡ ਨੰਬਰ 9 ਤੋਂ ਮੋਨੂੰ ਕੱਕੜ, ਵਾਰਡ ਨੰਬਰ 10 ਤੋਂ ਸ਼ਿਵ ਕੁਮਾਰ ਅਤੇ ਵਾਰਡ ਨੰਬਰ 11 ਤੋਂ ਕੁਲਵੰਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ। ਆਮ ਆਦਮੀ ਪਾਰਟੀ ਦੇ 5 ਉਮੀਦਵਾਰਾਂ, ਭਾਜਪਾ ਦੇ 11 ਅਤੇ ਕਾਂਗਰਸ ਦੇ 9 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਨਗਰ ਕੌਂਸਲ ਫਾਜ਼ਿਲਕਾ ਦੇ 25 ਵਾਰਡਾਂ ਵਿੱਚੋਂ ਵਾਰਡ 1 ਕਾਂਗਰਸ ਭਜਨ ਲਾਲ,ਵਾਰਡ 2 ਕਾਂਗਰਸ ਗੁਰਬਖਸ਼ੀਸ਼ ਕੌਰ,ਵਾਰਡ 3 ਆਮ ਆਦਮੀ ਪਾਰਟੀ ਸੁਨੀਲ ਮੈਨੀ,ਵਾਰਡ ਨੰਬਰ 4 ਵਿਨਾ ਰਾਣੀ,ਵਾਰਡ ਨੰਬਰ 5 ਤੋਂ ਗੁਰਚਰਨ ਸਿੰਘ ਕਾਂਗਰਸ ,ਵਾਰਡ 6 ਬੀਜੇਪੀ ਅਨੀਤਾ ਜੈਰਥ ,ਵਾਰਡ ਨੰਬਰ 7 ਕਾਂਗਰਸ ਮਹਾਂਵੀਰ ਪਾਰਸ਼ਦ,ਵਾਰਡ ਨੰਬਰ 8 ਕਾਂਗਰਸ ਰਾਣੀ ਦੇਵੀ ,ਵਾਰਡ ਨੰਬਰ 9 ਸੁਰੇਸ਼ ਕੁਮਾਰ ਬੀਜੇਪੀ, ਵਾਰਡ ਨੰਬਰ 10 ‘ਆਪ’ ਮੋਨਿਕਾ ਰਾਣੀ ਪਤਨੀ ਸੰਦੀਪ ਚਲਾਣਾ,ਵਾਰਡ ਨੰਬਰ 11 ਜਸਪਾਲ ਕੁਮਾਰ ਕਾਂਗਰਸ ,ਵਾਰਡ ਨੰਬਰ 12 ਬੀਜੇਪੀ ਨਿਰਮਲ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਬਗਵਾਨ ਦਾਸ ,ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਤੋਂ ਗਯਾ ਰਾਣੀ ,ਵਾਰਡ ਨੰਬਰ 15 ਤੋਂ ਭਾਰਤੀ ਜਨਤਾ ਪਾਰਟੀ ਦੇ ਅੰਕੁਸ਼ ਫੁਟੇਲਾ ਜੇਤੂ ਰਹੇ, ਜਦਕਿ ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੀ ਰੂਪਾ ਰਾਣੀ ਨੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 17 ਤੋਂ ਕਾਂਗਰਸ ਪਾਰਟੀ ਦੇ ਰਾਧੇ ਸ਼ਿਆਮ ਜੇਤੂ ਰਹੇ। ਵਾਰਡ ਨੰਬਰ 18 ਤੋਂ ਆਮ ਆਦਮੀ ਪਾਰਟੀ ਦੀ ਸੋਮਾ ਰਾਣੀ ਨੇ ਜਿੱਤ ਦਰਜ ਕੀਤੀ। ਵਾਰਡ ਨੰਬਰ 19 ਤੋਂ ਭਾਰਤੀ ਜਨਤਾ ਪਾਰਟੀ ਦੇ ਬਲਬੀਰ ਸਿੰਘ ਅਤੇ ਵਾਰਡ ਨੰਬਰ 20 ਤੋਂ ਭਾਜਪਾ ਦੀ ਸੁਰਕਸ਼ਾ ਗੁਪਤਾ ਨੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 21 ਤੋਂ ਭਾਜਪਾ ਦੇ ਨਰਿੰਦਰ ਪਰਨਾਮੀ ਜੇਤੂ ਰਹੇ। ਵਾਰਡ ਨੰਬਰ 22 ਤੋਂ ਭਾਜਪਾ ਦੀ ਭੋਲੀ ਰਾਣੀ ਮੋਂਗਾ , ਵਾਰਡ ਨੰਬਰ 23 ਤੋਂ ਭਾਜਪਾ ਦੀ ਅਨੀਤਾ ਸਚਦੇਵਾ ਅਤੇ ਵਾਰਡ ਨੰਬਰ 24 ਤੋਂ ਭਾਜਪਾ ਦੇ ਸੁਰਿੰਦਰ ਘੋਗਾ ਅਤੇ ਵਾਰਡ ਨੂੰ 25 ਤੋਂ ਰਮੇਸ਼ ਕਟਾਰੀਆ ਨੇ ਵੀ ਆਪਣੇ-ਆਪਣੇ ਵਾਰਡਾਂ ਵਿੱਚ ਜਿੱਤ ਦਰਜ ਕੀਤੀ।, ਅਬੋਹਰ ਦੇ 50 ਵਾਰਡਾਂ ’ਚੋਂ ‘ਆਪ’ 20, ਕਾਂਗਰਸ 1, ਭਾਜਪਾ 28 ਤੇ ਆਜ਼ਾਦ 1 ਸੀਟ ’ਤੇ ਕਾਬਜ਼ ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਭਾਰਤੀ ਜਨਤਾ ਪਾਰਟੀ ਦੇ ਧਰਮਵੀਰ ਮਲਕਟ, ਵਾਰਡ ਨੰਬਰ 2 ਤੋਂ ਆਪ ਪਾਰਟੀ ਦੀ ਸੰਗੀਤ ਕੌਰ, ਵਾਰਡ ਨੰਬਰ 3 ਤੋਂ ਆਪ ਪਾਰਟੀ ਦੇ ਮਨਜੀਤ ਸਿੰਘ, ਵਾਰਡ ਨੰਬਰ 4 ਤੋਂ ਆਪ ਪਾਰਟੀ ਦੀ ਮਾਯਾ ਰਾਣੀ ਅਤੇ ਵਾਰਡ ਨੰਬਰ 5 ਤੋਂ ਆਪ ਪਾਰਟੀ ਦੇ ਰਮੇਸ਼ ਕੁਮਾਰ ਜੇਤੂ ਰਹੇ।ਇਸੇ ਤਰ੍ਹਾਂ ਵਾਰਡ ਨੰਬਰ 6 ਤੋਂ ਭਾਜਪਾ ਦੀ ਲਛਮੀ ਦੇਵੀ, ਵਾਰਡ ਨੰਬਰ 7 ਤੋਂ ਆਪ ਪਾਰਟੀ ਦੇ ਰੋਸ਼ਨ ਲਾਲ, ਵਾਰਡ ਨੰਬਰ 8 ਤੋਂ ਭਾਜਪਾ ਦੇ ਰਿਕੁਲ ਸ਼ਰਮਾ, ਵਾਰਡ ਨੰਬਰ 9 ਤੋਂ ਭਾਜਪਾ ਦੇ ਦੀਪਕ ਕੁਮਾਰ ਛਾਪੋਲਾ ਅਤੇ ਵਾਰਡ ਨੰਬਰ 10 ਤੋਂ ਆਪ ਪਾਰਟੀ ਦੀ ਗੁਰਪ੍ਰੀਤ ਕੌਰ ਨੇ ਜਿੱਤ ਦਰਜ ਕੀਤੀ।ਵਾਰਡ ਨੰਬਰ 11 ਤੋਂ ਭਾਜਪਾ ਦੇ ਹਰਮਨਪ੍ਰੀਤ ਸਿੰਘ, ਵਾਰਡ ਨੰਬਰ 12 ਤੋਂ ਪੂਜਾ ਰਾਣੀ, ਵਾਰਡ ਨੰਬਰ 13 ਤੋਂ ਆਸ਼ੀਸ਼ ਕੁਮਾਰ, ਵਾਰਡ ਨੰਬਰ 14 ਤੋਂ ਆਪ ਪਾਰਟੀ ਦੀ ਸਰੋਜ ਰਾਣੀ ਅਤੇ ਵਾਰਡ ਨੰਬਰ 15 ਤੋਂ ਭਾਜਪਾ ਦੇ ਮੇਨਪਾਲ ਜੇਤੂ ਰਹੇ।ਵਾਰਡ ਨੰਬਰ 16 ਤੋਂ ਆਪ ਪਾਰਟੀ ਦੀ ਕਿਰਣ, ਵਾਰਡ ਨੰਬਰ 17 ਤੋਂ ਬਲਵਿੰਦਰ ਕੁਮਾਰ, ਵਾਰਡ ਨੰਬਰ 18 ਤੋਂ ਰਮੇਸ਼ ਕੁਮਾਰ, ਵਾਰਡ ਨੰਬਰ 19 ਤੋਂ ਸੰਤੋਸ਼ ਰਾਣੀ ਅਤੇ ਵਾਰਡ ਨੰਬਰ 20 ਤੋਂ ਨਿਰਮਲਾ ਦੇਵੀ ਨੇ ਜਿੱਤ ਹਾਸਲ ਕੀਤੀ।ਵਾਰਡ ਨੰਬਰ 21 ਤੋਂ ਆਪ ਪਾਰਟੀ ਦੇ ਵਿਨੋਦ ਕੁਮਾਰ, ਵਾਰਡ ਨੰਬਰ 22 ਤੋਂ ਸਕੁੰਤਲਾ ਦੇਵੀ, ਵਾਰਡ ਨੰਬਰ 23 ਤੋਂ ਭਾਜਪਾ ਦੀ ਰੇਨੂਬਾਲਾ, ਵਾਰਡ ਨੰਬਰ 24 ਤੋਂ ਕਵਿਤਾ ਸ਼ਰਮਾ ਅਤੇ ਵਾਰਡ ਨੰਬਰ 25 ਤੋਂ ਸਨੇਹਲਤਾ ਜੇਤੂ ਰਹੇ।ਵਾਰਡ ਨੰਬਰ 26 ਤੋਂ ਭਾਜਪਾ ਦੇ ਸੁਮਣ ਨਰੂਲਾ, ਵਾਰਡ ਨੰਬਰ 27 ਤੋਂ ਡਾ. ਮੁਕੇਸ਼ ਕੁਮਾਰ, ਵਾਰਡ ਨੰਬਰ 28 ਤੋਂ ਗੁੱਡੀ ਦੇਵੀ, ਵਾਰਡ ਨੰਬਰ 29 ਤੋਂ ਆਪ ਪਾਰਟੀ ਦੇ ਅੰਕਿਤ ਅਤੇ ਵਾਰਡ ਨੰਬਰ 30 ਤੋਂ ਆਜ਼ਾਦ ਉਮੀਦਵਾਰ ਭਾਰਤ ,ਵਾਰਡ ਨੰਬਰ 31 ਤੋਂ ਭਾਜਪਾ ਦੀ ਸੁਖਵਿੰਦਰ ਕੌਰ, ਵਾਰਡ ਨੰਬਰ 32 ਤੋਂ ਕਾਂਤਾ ਰਾਣੀ, ਵਾਰਡ ਨੰਬਰ 33 ਤੋਂ ਵਿਨੈ ਕੁਮਾਰ, ਵਾਰਡ ਨੰਬਰ 34 ਤੋਂ ਸੋਨੀਆ ਮਿੱਢਾ ਅਤੇ ਵਾਰਡ ਨੰਬਰ 35 ਤੋਂ ਯਾਦਵਿੰਦਰ ਸਿੰਘ ਬਰਾੜ,ਵਾਰਡ ਨੰਬਰ 36 ਤੋਂ ਭਾਜਪਾ ਦੇ ਪ੍ਰਵੀਨ ਨਾਗਪਾਲ, ਵਾਰਡ ਨੰਬਰ 37 ਤੋਂ ਕਾਂਗਰਸ ਪਾਰਟੀ ਦੇ ਸੰਜੀਵ ਕੁਮਾਰ, ਵਾਰਡ ਨੰਬਰ 38 ਤੋਂ ਭਾਜਪਾ ਦੀ ਨੀਲਮ ਰਾਣੀ, ਵਾਰਡ ਨੰਬਰ 39 ਤੋਂ ਪ੍ਰੇਮ ਕੁਮਾਰ ਅਤੇ ਵਾਰਡ ਨੰਬਰ 40 ਤੋਂ ਆਸ਼ਾ ਰਾਣੀ ਨੇ ਜਿੱਤ ਹਾਸਲ ਕੀਤੀ।ਵਾਰਡ ਨੰਬਰ 41 ਤੋਂ ਭਾਜਪਾ ਦੇ ਅਨੁਜ ਕੁਮਾਰ, ਵਾਰਡ ਨੰਬਰ 42 ਤੋਂ ਨਮਿਤਾ ਸੇਤੀਆ, ਵਾਰਡ ਨੰਬਰ 43 ਤੋਂ ਸ੍ਰੀਕ੍ਰਿਸ਼ਣ, ਵਾਰਡ ਨੰਬਰ 44 ਤੋਂ ਆਪ ਪਾਰਟੀ ਦੀ ਸੁਮਣ ਅਤੇ ਵਾਰਡ ਨੰਬਰ 45 ਤੋਂ ਭਾਜਪਾ ਦੇ ਵਿਜੈ ਕੁਮਾਰ ਜੇਤੂ ਰਹੇ।ਵਾਰਡ ਨੰਬਰ 46 ਤੋਂ ਆਪ ਪਾਰਟੀ ਦੀ ਰੇਸ਼ਮਾ ਬਾਈ, ਵਾਰਡ ਨੰਬਰ 47 ਤੋਂ ਭਾਜਪਾ ਦੇ ਓਮ ਪ੍ਰਕਾਸ਼, ਵਾਰਡ ਨੰਬਰ 48 ਤੋਂ ਆਪ ਪਾਰਟੀ ਦੀ ਵੀਨਾ ਦੇਵੀ, ਵਾਰਡ ਨੰਬਰ 49 ਤੋਂ ਗਣੇਸ਼ ਕੁਮਾਰ ਅਤੇ ਵਾਰਡ ਨੰਬਰ 50 ਤੋਂ ਆਪ ਪਾਰਟੀ ਦੀ ਮਾਇਆ ਦੇਵੀ ਨੇ ਜਿੱਤ ਦਰਜ ਕੀਤੀ।