ਲਵ ਪਰੂਥੀ ਪਰਿਵਾਰ ਵੱਲੋਂ ਮਹਾਕਾਲੀ ਮੰਦਰ ’ਚ ਸ਼ਿਵ ਪਰਿਵਾਰ ਸਥਾਪਿਤ
ਲਵ ਪਰੂਥੀ ਪਰਿਵਾਰ ਵੱਲੋਂ ਧਾਰਮਿਕ ਸੇਵਾ, ਮਹਾਕਾਲੀ ਮੰਦਰ ਵਿੱਚ ਸ਼ਿਵ ਪਰਿਵਾਰ ਸਥਾਪਿਤ
Publish Date: Mon, 20 Apr 2026 03:23 PM (IST)
Updated Date: Mon, 20 Apr 2026 03:24 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸੱਚੀਆਂ ਸਰਕਾਰਾਂ ਵੈਲਫੇਅਰ ਟਰਸਟ ਜਲਾਲਾਬਾਦ ਵੱਲੋਂ ਸ੍ਰੀ ਇੱਛਾ ਪੂਰਤੀ ਮਹਾਕਾਲੀ ਮੰਦਰ ਵਿੱਚ ਸ਼ਿਵ ਪਰਿਵਾਰ ਦੀ ਮੂਰਤੀ ਦੀ ਵਿਧੀਵਤ ਸਥਾਪਨਾ ਕਰਵਾਈ ਗਈ। ਪਰੂਥੀ ਪਰਿਵਾਰ ਅਤੇ ਲਵ ਕੁਸ਼ ਸਵੀਟ ਹਾਊਸ ਦੇ ਸੰਚਾਲਕ ਸਵਰਗਵਾਸੀ ਰਜਿੰਦਰ ਪਰੂਥੀ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਲਵ ਪਰੂਥੀ ਵੱਲੋਂ ਆਪਣੀ ਪਤਨੀ ਕੌਂਸਲਰ ਸਪਨਾ ਪਰੂਥੀ ਦੇ ਸਹਿਯੋਗ ਨਾਲ ਸ਼ਿਵ ਪਰਿਵਾਰ ਦੀ ਸਥਾਪਨਾ ਕਰਵਾਈ ਗਈ। ਪੰਡਿਤ ਮਹੇਸ਼ ਕੁਮਾਰ ਵੱਲੋਂ ਵਿਧੀਵਤ ਤੌਰ ‘ਤੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਅਜਿਹੇ ਧਾਰਮਿਕ ਕਾਰਜ ਸਮਾਜ ਵਿੱਚ ਏਕਤਾ, ਸ਼ਾਂਤੀ ਅਤੇ ਸਾਂਝ ਨੂੰ ਮਜ਼ਬੂਤ ਕਰਦੇ ਹਨ। ਮੰਦਰ ਦੇ ਸੰਚਾਲਕ ਬਾਬਾ ਮਿੱਠਾ ਸਿੰਘ ਨੇ ਦੱਸਿਆ ਕਿ ਇਸ ਮੂਰਤੀ ਸਥਾਪਨਾ ਨਾਲ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਆਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਇੱਥੇ ਆਉਣ ਵਾਲੇ ਹਰ ਭਗਤ ਨੂੰ ਆਧਿਆਤਮਿਕ ਸ਼ਾਂਤੀ ਪ੍ਰਾਪਤ ਹੋਵੇਗੀ। ਉਨ੍ਹਾਂ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਅਸ਼ੋਕ ਅਨੇਜਾ, ਰਾਕੇਸ਼ ਮਿੱਢਾ, ਸੰਜੀਵ ਪਰੂਥੀ ਟਿੱਕਣ, ਮਨਜੀਤ ਸਿੰਘ ਜੱਜ ਦਰਗਨ, ਰਾਕੇਸ਼ ਗਾਂਧੀ, ਅੰਕੁਸ਼ ਮੁਟਨੇਜਾ ਅਤੇ ਰਜਿੰਦਰ ਕੁਮਾਰ ਬਿੱਟੂ ਦੂਮੜਾ ਸਮੇਤ ਕਈ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ। ਇਸ ਮੌਕੇ ਅਟੁੱਟ ਲੰਗਰ ਵਰਤਾਇਆ ਗਿਆ।