ਭੂਸ਼ਣ ਕਿਡਜੀ ਪ੍ਰੀ ਸਕੂਲ ’ਚ ਲਾਲ ਰੰਗ ਦਿਵਸ ਮਨਾਇਆ
ਭੂਸ਼ਣ ਕਿਡਜੀ ਪ੍ਰੀ ਸਕੂਲ ’ਚ ਲਾਲ ਰੰਗ ਦਿਵਸ ਮਨਾਇਆ
Publish Date: Tue, 28 Apr 2026 04:20 PM (IST)
Updated Date: Tue, 28 Apr 2026 04:22 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭੂਸ਼ਣ ਕਿਡਜੀ ਪ੍ਰੀ ਸਕੂਲ ਮਾਊਂਟ ਲਿਟਰਾ ਜੀ ਸਕੂਲ ਵਿਚ ਨੰਨੇ-ਮੁੰਨੇ ਵਿਦਿਆਰਥੀਆਂ ਲਈ ਰੰਗਾਂ ਦੀ ਦੁਨੀਆ ਨੂੰ ਰੰਗੀਨ ਬਣਾਉਂਦੇ ਹੋਏ ‘ਲਾਲ ਰੰਗ ਦਿਵਸ’ ਬੜੇ ਉਤਸ਼ਾਹ, ਖੁਸ਼ੀ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਬੱਚਿਆਂ ਨੇ ਲਾਲ ਰੰਗ ਦੇ ਸੁੰਦਰ ਅਤੇ ਆਕਰਸ਼ਕ ਪਹਿਰਾਵੇ ਪਾ ਕੇ ਸਮਾਗਮ ਵਿਚ ਚਾਰ ਚੰਨ ਲਾ ਦਿੱਤੇ। ਸਕੂਲ ਦੇ ਵਿਹੜੇ ਵਿਚ ਬੱਚਿਆਂ ਵੱਲੋਂ ਲਾਲ ਰੰਗ ਨਾਲ ਸੰਬੰਧਿਤ ਵੱਖ-ਵੱਖ ਵਸਤਾਂ, ਖਿਡੌਣੇ ਅਤੇ ਫਲ ਜਿਵੇਂ ਸੇਬ, ਚੈਰੀ ਆਦਿ ਲਿਆ ਕੇ ਪ੍ਰਦਰਸ਼ਿਤ ਕੀਤੇ ਗਏ, ਜਿਸ ਨਾਲ ਉਨ੍ਹਾਂ ਦੀ ਰਚਨਾਤਮਕਤਾ ਅਤੇ ਰੁਚੀ ਦਾ ਸੁੰਦਰ ਪ੍ਰਗਟਾਵਾ ਹੋਇਆ। ਇਸ ਦੌਰਾਨ ਬੱਚਿਆਂ ਨੇ ਗੀਤਾਂ, ਕਵਿਤਾਵਾਂ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲੈ ਕੇ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਵਨੀਤਾ ਬਾਂਸਲ ਨੇ ਬੱਚਿਆਂ ਨੂੰ ਲਾਲ ਰੰਗ ਦੀ ਪਛਾਣ ਕਰਵਾਉਂਦੇ ਹੋਏ ਇਸ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਰੰਗਾਂ ਦੀ ਸਿੱਖਿਆ ਨੂੰ ਦਿਲਚਸਪ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਿਵਸ ਬੱਚਿਆਂ ਦੀ ਸਿੱਖਣ ਸਮਰੱਥਾ ਨੂੰ ਨਿਖਾਰਦੇ ਹਨ। ਇਸ ਮੌਕੇ ਅਧਿਆਪਿਕਾਵਾਂ ਰਿੰਪੀ, ਅਨਮੋਲ, ਸੁਮਨ, ਹਰਮਨ ਅਤੇ ਕਿਰਨਦੀਪ ਮੌਜ਼ਦ ਸਨ।