ਰੇਲਵੇ ਮੁਲਾਜ਼ਮ ਦੇ ਕੁਆਰਟਰ ’ਚ ਚੋਰੀ
ਰੇਲਵੇ ਮੁਲਾਜ਼ਮ ਦੇ ਕੁਆਰਟਰ ’ਚ ਚੋਰੀ, ਨਗਦ ਅਤੇ ਚਾਂਦੀ ਦਾ ਸਿੱਕਾ ਲੈ ਗਏ ਚੋਰ
Publish Date: Wed, 20 May 2026 03:58 PM (IST)
Updated Date: Wed, 20 May 2026 04:01 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ, ਮੰਡੀ ਲਾਧੂਕਾ : ਮੰਡੀ ਲਾਧੂਕਾ ਦੇ ਰੇਲਵੇ ਸਟੇਸ਼ਨ ’ਤੇ ਤਾਇਨਾਤ ਰੇਲਵੇ ਮੁਲਾਜ਼ਮ ਖੁਸ਼ਬੂ ਕੁਮਾਰੀ ਦੇ ਰੇਲਵੇ ਕੁਆਰਟਰ ਵਿੱਚ ਚੋਰਾਂ ਵੱਲੋਂ 8 ਹਜ਼ਾਰ ਰੁਪਏ ਨਕਦ ਅਤੇ ਚਾਂਦੀ ਦਾ ਸਿੱਕਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੁਸ਼ਬੂ ਕੁਮਾਰੀ ਨੇ ਦੱਸਿਆ ਕਿ 16 ਮਈ ਦੀ ਦੇਰ ਰਾਤ ਅਣਪਛਾਤੇ ਚੋਰ ਕੁਆਰਟਰ ਦੀ ਕੰਧ ਟੱਪ ਕੇ ਘਰ ਵਿੱਚ ਦਾਖ਼ਲ ਹੋਏ ਅਤੇ ਉਸਦੇ ਪਰਸ ਵਿੱਚ ਪਏ 8 ਹਜ਼ਾਰ ਰੁਪਏ ਅਤੇ ਚਾਂਦੀ ਦਾ ਸਿੱਕਾ ਚੋਰੀ ਕਰਕੇ ਲੈ ਗਏ। ਘਰ ਵਿੱਚ ਉਸਦੀ ਮਾਤਾ ਤੇ ਛੇ ਮਹੀਨੇ ਦੀ ਬੱਚੀ ਵੀ ਮੌਜੂਦ ਸੀ। ਘਟਨਾ ਸਬੰਧੀ ਉਸਨੇ ਮੰਡੀ ਲਾਧੂਕਾ ਪੁਲਿਸ ਚੌਕੀ ਅਤੇ ਜੀਆਰਪੀ ਫਾਜ਼ਿਲਕਾ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਇਸ ਮਾਮਲੇ ਬਾਰੇ ਸਟੇਸ਼ਨ ਮਾਸਟਰ ਗੁਰੂ ਦੱਤ ਨੇ ਦੱਸਿਆ ਕਿ ਚੋਰੀ ਵਾਲੇ ਦਿਨ ਹੀ ਪੁਲਿਸ ਅਤੇ ਜੀਆਰਪੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਪਰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰਾਂ ਦਾ ਜਲਦੀ ਪਤਾ ਲਗਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਚੋਰੀ ਹੋਇਆ ਸਮਾਨ ਵਾਪਸ ਕਰਵਾਇਆ ਜਾਵੇ।