ਰੇਡੀਐਂਟ ਸਕੂਲ ਦੇ ਬੱਚਿਆਂ ਨੇ ਹਾਈਕਿੰਗ-ਟਰੈਕਿੰਗ ਕੈਂਪ ’ਚ ਲਿਆ ਹਿੱਸਾ
ਰੇਡੀਐਂਟ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਤਾਰਾ ਦੇਵੀ ਟ੍ਰੇਨਿੰਗ ਸੈਂਟਰ ਵਿਖੇ ਹਾਈਕਿੰਗ-ਟਰੈਕਿੰਗ ਕੈਂਪ ਵਿੱਚ ਲਿਆ ਹਿੱਸਾ
Publish Date: Mon, 18 May 2026 04:27 PM (IST)
Updated Date: Mon, 18 May 2026 04:27 PM (IST)

ਨਵਜੋਤ ਸਿੰਘ.ਪੰਜਾਬੀ ਜਾਗਰਣ ਫਾਜ਼ਿਲਕਾ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਡੀਐਂਟ ਪਬਲਿਕ ਸਕੂਲ, ਮਾਹੂਆਣਾ ਬੋਦਲਾਂ ਦੀਆਂ ਵਿਦਿਆਰਥਣਾਂ ਵੱਲੋਂ ਭਾਰਤ ਸਕਾਊਟ ਐਂਡ ਗਾਈਡ ਦੇ ਤਾਰਾ ਦੇਵੀ ਟ੍ਰੇਨਿੰਗ ਸੈਂਟਰ, ਸ਼ਿਮਲਾ ਵਿਖੇ ਪੰਜ ਰੋਜ਼ਾ ਹਾਈਕਿੰਗ ਅਤੇ ਟਰੈਕਿੰਗ ਕੈਂਪ ਵਿੱਚ ਭਾਗ ਲਿਆ ਗਿਆ। ਕੈਂਪ ਦੌਰਾਨ ਵਿਦਿਆਰਥਣਾਂ ਨੇ ਤਾਰਾ ਦੇਵੀ ਦੀਆਂ ਪਹਾੜੀਆਂ ਵਿੱਚ ਰੋਜ਼ਾਨਾ ਟਰੈਕਿੰਗ ਕਰਦਿਆਂ ਪਹਾੜੀ ਇਲਾਕਿਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖਿਆ। ਟ੍ਰੇਨਰਾਂ ਵੱਲੋਂ ਸੁਰੱਖਿਆ ਨਿਯਮਾਂ, ਮੁਸ਼ਕਲ ਹਾਲਾਤਾਂ ਵਿੱਚ ਧੀਰਜ ਬਣਾਈ ਰੱਖਣ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਨਿਸ਼ਾ ਰਾਣੀ ਦੀ ਰਹਿਨੁਮਾਈ ਹੇਠ ਵਿਦਿਆਰਥਣਾਂ ਨੇ ਯੋਗਾ, ਪੀ.ਟੀ., ਟੀਮ ਖੇਡਾਂ ਅਤੇ ਕੈਂਪ ਮੈਨੇਜਮੈਂਟ ਦੀ ਪ੍ਰੈਕਟੀਕਲ ਟ੍ਰੇਨਿੰਗ ਵਿੱਚ ਵੀ ਭਾਗ ਲਿਆ। ਉਨ੍ਹਾਂ ਨੂੰ ਟੈਂਟ ਲਗਾਉਣ, ਕੈਂਪ ਪ੍ਰਬੰਧਨ ਅਤੇ ਮੁੱਢਲੀ ਸਹਾਇਤਾ ਬਾਰੇ ਵੀ ਵਿਹਾਰਕ ਸਿਖਲਾਈ ਦਿੱਤੀ ਗਈ। ਕੈਂਪ ਫਾਇਰ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਦੇਸ਼ ਭਗਤੀ ਗੀਤਾਂ, ਲੋਕ ਨਾਚਾਂ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸਮਾਪਤੀ ਸਮਾਰੋਹ ਵਿੱਚ ਸਾਰੀਆਂ ਭਾਗੀਦਾਰ ਵਿਦਿਆਰਥਣਾਂ ਨੂੰ ਪ੍ਰਮਾਣ ਪੱਤਰ ਵੰਡੇ ਗਏ। ਸਕੂਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਪੰਕਜ ਧਮੀਜਾ ਨੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ, ਆਤਮਵਿਸ਼ਵਾਸ ਅਤੇ ਲੀਡਰਸ਼ਿਪ ਗੁਣਾਂ ਨੂੰ ਮਜ਼ਬੂਤ ਬਣਾਉਂਦੇ ਹਨ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਤੀ ਸਿੰਘ ਨੇ ਵੀ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਨੂੰ ਜੀਵਨ ਦੀਆਂ ਅਸਲ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਉਂਦੀਆਂ ਹਨ।