‘ਆਜੀਵਿਕਾ ਮਿਸ਼ਨ ਤਹਿਤ ਮਹਿਲਾ ਉੱਦਮੀਆਂ ਨੂੰ ਕੀਤਾ ਸਨਮਾਨਿਤ
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਮਹਿਲਾ ਉੱਦਮੀਆਂ ਨੂੰ ਕੀਤਾ ਗਿਆ ਸਨਮਾਨਿਤ
Publish Date: Fri, 13 Mar 2026 04:10 PM (IST)
Updated Date: Fri, 13 Mar 2026 04:12 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਉੱਦਮੀਆਂ ਨੂੰ ਸਨਮਾਨਿਤ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਦੇਵਰਾਜ ਸ਼ਰਮਾ ਚੈਅਰਮੈਨ ਮਾਰਕੀਟ ਕਮੇਟੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ 2026 ਮੌਕੇ ਮਹਿਲਾਵਾਂ ਦੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਖਾਸ ਪ੍ਰੋਗਰਾਮ ਉਲੀਕੇ ਗਏ। ਹਲਕਾ ਜਲਾਲਾਬਾਦ ਦੇ ਅਧੀਨ ਸੈਲਫ ਹੈਲਪ ਸਮੂਹਾਂ ਦੇ 100 ਮਹਿਲਾ ਉਦਮੀਆਂ ਦੀ ਚੋਣ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਰਟੀਫਿਕੇਟ ਵੀ ਵੰਡੇ ਗਏ। ਬੀਡੀਪੀਓ ਜਗਸਿਮਰਨ ਸਿੰਘ ਨੇ ਦੱਸਿਆ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦਾ ਮੁੱਖ ਉਦੇਸ਼ ਪਿੰਡਾਂ ਦੇ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਉਹਨਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੇ ਸਮਰੱਥ ਬਣਾਉਣਾ ਹੈ। ਮਿਸ਼ਨ ਤਹਿਤ ਵੇਰਕਾ ਮਿਲਕ ਕੋਆਪਰੇਟਿਵ ਸੁਸਾਇਟੀਆਂ ਦੀ ਸਥਾਪਨਾ, ਸੋਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ, ਪਹਿਲ ਯੂਨੀਫਾਰਮ ਪ੍ਰਾਜੈਕਟ, ਪਹਿਲ ਸਟਾਰਟ ਪ੍ਰਾਜੈਕਟ, ਗਰਾਮ ਸਖੀਆਂ ਤੇ ਕਮਿਊਨਿਟੀ ਕੈਡਰ ਦੀਆਂ ਪ੍ਰਮੋਸ਼ਨ ਆਦਿ ਸਫਲਤਾ ਪੂਰਕ ਲਾਗੂ ਕੀਤੀਆਂ ਗਈਆਂ। ਇਸ ਮੌਕੇ ਲਾਡੀ, ਡਾ. ਅਹਿਲਕਾਰ ਸਿੰਘ ਘੁਬਾਇਆ, ਭੁਪਿੰਦਰ ਸਿੰਘ ਪੰਚਾਇਤ ਸੈਕਟਰੀ, ਬਲਾਕ ਪ੍ਰੋਗਰਾਮ ਮੈਨੇਜਰ ਨਵਨੀਤ ਕੌਰ, ਕਮਲੇਸ਼ ਰਾਣੀ ਹਲਕਾ ਕੋਆਰਡੀਨੇਟਰ, ਕੈਲਾਸ਼ ਰਾਣੀ ਵਾਈਸ ਕੋਆਰਡੀਨੇਟਰ, ਬਲਾਕ ਐਮਆਈਐਸ ਤਜਿੰਦਰਪਾਲ ਸਿੰਘ ਪੀ ਐੱਸ ਆਰ ਐਲ ਐਮ, ਲਵਪ੍ਰੀਤ ਸਿੰਘ ਬੀ ਪੀ ਐੱਮ ਅਤੇ ਹੋਰ ਮੌਜੂਦ ਰਹੇ।