‘ਪੀਐੱਨਬੀ ਕਿਸਾਨ ਆਰੰਭ’ ਪ੍ਰੋਗਰਾਮ ਕਰਵਾਇਆ
ਪੰਜਾਬ ਨੈਸ਼ਨਲ ਬੈਂਕ ਵੱਲੋਂ “ਪੀ.ਐੱਨ.ਬੀ. ਕਿਸਾਨ ਆਰੰਭ” ਪ੍ਰੋਗਰਾਮ ਦਾ ਆਯੋਜਨ
Publish Date: Tue, 12 May 2026 05:01 PM (IST)
Updated Date: Tue, 12 May 2026 05:03 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਨਿਹਾਲ ਖੇੜਾ ਵਿਖੇ ਮਹਾ ਐਗਰੀਕਲਚਰ ਆਉਟਰੀਚ ਤਹਿਤ ‘ਪੀਐੱਨਬੀ ਕਿਸਾਨ ਆਰੰਭ’ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਨਵੀਨ ਗੁਪਤਾ, ਸਰਕਲ ਹੈੱਡ ਫਾਜ਼ਿਲਕਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਫਾਜ਼ਿਲਕਾ ਜਗਵਿੰਦਰਜੀਤ ਸਿੰਘ ਗਰੇਵਾਲ ਤੇ ਪ੍ਰਧਾਨ ਦਫ਼ਤਰ ਤੋਂ ਉਪ ਮਹਾਪ੍ਰਬੰਧਕ ਸ਼ੈਲੇਂਦਰ ਕੁਮਾਰ ਸ਼੍ਰੀਵਾਸਤਵ ਹਾਜ਼ਰ ਹੋਏ। ਇਸ ਦੌਰਾਨ ਫਾਜ਼ਿਲਕਾ ਦੇ ਲੀਡ ਬੈਂਕ ਮੈਨੇਜਰ ਬਿਸਵਜੀਤ ਮੈਤਰਾ ਨੇ ਵੀ ਸ਼ਿਰਕਤ ਕੀਤੀ ਅਤੇ ਆਮ ਜਨਤਾ ਤੇ ਕਿਸਾਨਾਂ ਨੂੰ ਵਿੱਤੀ ਸਮਾਵੇਸ਼ ਅਤੇ ਬੈਂਕਿੰਗ ਜਾਗਰੂਕਤਾ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਦੌਰਾਨ ਕਰੀਬ 93 ਕਰੋੜ ਰੁਪਏ ਦੀਆਂ ਖੇਤੀਬਾੜੀ ਆਉਟਰੀਚ ਲੀਡਜ਼ ਸੋਰਸ ਕੀਤੀਆਂ ਗਈਆਂ।