ਬਾਰਿਸ਼ ਤੇ ਗੜੇਮਾਰੀ ਦੇ ਨੁਕਸਾਨ ਦੀ ਮੁਆਵਜ਼ਾ ਜਾਰੀ ਕਰੇ ਪੰਜਾਬ ਸਰਕਾਰ : ਕੇਕੇਯੂ
ਬੇਮੌਸਮੀ ਬਾਰਿਸ਼ ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਮੁਆਵਜ਼ਾ ਰਾਸ਼ੀ ਜਾਰੀ ਪੰਜਾਬ ਸਰਕਾਰ ਜਾਰੀ ਕਰੇ :ਕਿਰਤੀ ਕਿਸਾਨ ਯੂਨੀਅਨ
Publish Date: Fri, 10 Apr 2026 04:20 PM (IST)
Updated Date: Fri, 10 Apr 2026 04:23 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਸਰਕਾਰ ਤੋਂ ਬੇਮੌਸਮੀ ਬਾਰਿਸ਼ ਗੜੇਮਾਰੀ ਦੇ ਨੁਕਸਾਨ ਸਬੰਧੀ ਮੁਆਵਜ਼ੇ ਮੰਗ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਸੂਬਾ ਕਮੇਟੀ ਮੈਂਬਰ ਰੇਸ਼ਮ ਮਿੱਡਾ ਬਲਾਕ ਪ੍ਰਧਾਨ ਹਰਮੀਤ ਸਿੰਘ ਅਤੇ ਔਰਤ ਵਿੰਗ ਦੇ ਕਨਵੀਨਰ ਰਾਜ ਕੌਰ ਤੇ ਪ੍ਰਵੀਨ ਕੌਰ ਨੇ ਕਿਹਾ ਕਿ ਕਿਸਾਨ ਨੂੰ ਛੇ ਮਹੀਨੇ ਬਾਅਦ ਆਪਣੀ ਫਸਲ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ ਪਰ ਬੇਮੌਸਮੀ ਤਬਾਹੀ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਪੰਜਾਬ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਕ 1 ਲੱਖ 30 ਤੋਂ ਉੱਪਰ ਫਸਲਾਂ ਦਾ ਨੁਕਸਾਨ ਹੋਇਆ ਬਹੁਤ ਸਾਰੇ ਇਲਾਕਿਆਂ ਵਿੱਚ ਕਣਕ ਤਾਂ ਕੀ ਬਚਣੀ ਸੀ ਪਸ਼ੂਆਂ ਲਈ ਤੂੜੀ ਵੀ ਨਹੀਂ ਬਣਨੀ ਜਿੰਨਾ ਥਾਵਾਂ ਤੇ ਕੋਈ ਦਸ ਵੀਹ ਪਰਸੈਂਟ ਕਣਕ ਬਚੀ ਹੈ। ਇਸ ਕਰਕੇ ਫਸਲਾਂ ਦੀ ਹੋਏ ਨੁਕਸਾਨ ਦੀ ਭਰਭਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੁਰੰਤ 50ਹਜਾਰ ਪ੍ਰਤੀ ਏਕੜ ਜਾ ਜਿੰਨਾ ਨੁਕਸਾਨ ਕਿਸੇ ਕਿਸਾਨ ਦਾ ਹੋਇਆ ਇਸ ਹਿਸਾਬ ਨਾਲ ਰਾਹਤ ਪੈਕਜ ਜਾਰੀ ਕਰੇ ਅਤੇ ਕਣਕ ਦੀ ਖਰੀਦ ਲਈ ਸਰਕਾਰੀ ਮਾਪ ਦੰਡਾਂ ਵਿੱਚ ਫੇਰ ਬਦਲ ਕਰਕੇ ਕਿਸਾਨਾਂ ਦੀ ਸਾਰੀ ਕਣਕ ਚੁੱਕੀ ਜਾਵੇ ਕਿਸਾਨ ਆਗੂਆਂ ਨੇ ਕਿਹਾ ਕੀ ਪੰਜਾਬ ਦੇ ਕਿਸਾਨ ਦੇਸ਼ ਦੇ ਅੰਨ ਭੰਡਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ ਇਸ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੁਸੀਬਤ ਦੀ ਘੜੀ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਬਾਂਹ ਫੜਨੀ ਚਾਹੀਦੀ ਹੈ।