ਪੰਜਾਬ ਸਰਕਾਰ ਜਲਦੀ ਤੋਂ ਜਲਦੀ ਸਕੂਲ ਦੀ ਬਿਲਡਿੰਗ ਬਣਾਏ : ਅਰੁਣ ਵਧਵਾ
ਪੰਜਾਬ ਸਰਕਾਰ ਜਲਦੀ ਤੋਂ ਜਲਦੀ ਸਕੂਲ ਦੀ ਬਿਲਡਿੰਗ ਬਣਾਏ :ਅਰੁਣ ਵਧਵਾ
Publish Date: Tue, 24 Feb 2026 07:23 PM (IST)
Updated Date: Tue, 24 Feb 2026 07:25 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਸਿੱਖਿਆ ਮੰਤਰੀ ਪੰਜਾਬ ਦੇ ਬਿਆਨ ਤੋਂ ਬਾਹਦ ਸਕੂਲ ਦੀ ਹਿਮਾਇਤ ਲਈ ਅਗੇ ਆਈ ਸਮਾਜਿਕ ਸੰਸਥਾ। ਫਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਹੈ। ਸਕੂਲ ਦੇ ਕਮਰਿਆਂ ਦੀ ਹਾਲਤ ਬਹੁਤ ਹੀ ਖ਼ਸਤਾਹਾਲ ਹੋਣ ਕਾਰਨ ਬੱਚਿਆਂ ਨੂੰ ਖੁੱਲ੍ਹੇ ਅਸਮਾਨ ਹੇਠ ਬੈਠ ਕੇ ਪੜ੍ਹਾਈ ਕਰਨੀ ਪੈ ਰਹੀ ਸੀ। ਪਹਿਲਾਂ ਵੀ ਪ੍ਰਬੰਧਕ ਮਜਬੂਰੀ ਵਸ਼ ਬੱਚਿਆਂ ਨੂੰ ਬਿਨਾਂ ਛੱਤ ਦੇ ਬਿਠਾ ਕੇ ਪੜ੍ਹਾਈ ਕਰਵਾ ਰਹੇ ਸਨ ਅਤੇ ਹੁਣ ਬੱਚੇ ਤਪਦੀ ਧੁੱਪ ਵਿੱਚ ਬੈਠਣ ਲਈ ਮਜਬੂਰ ਹਨ। ਇਸ ਮਾਮਲੇ ਸਬੰਧੀ ਖ਼ਬਰ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਸਕੂਲ ਨਾਲ ਸੰਬੰਧਿਤ ਲੰਬਿਤ ਕੰਮ ਨੂੰ ਤਰਜੀਹ ਦੇ ਆਧਾਰ ’ਤੇ ਛੇ ਮਹੀਨਿਆਂ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਹਾਲਾਂਕਿ, ਇਸ ਐਲਾਨ ਤੋਂ ਬਾਅਦ ਫਾਜ਼ਿਲਕਾ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਵਿਰੋਧ ਜਤਾਇਆ ਗਿਆ। ਅਰੋੜਵੰਸ਼ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਸਮਾਜਸੇਵੀ ਅਰੁਣ ਵਧਵਾ, ਯੂਥ ਪ੍ਰਧਾਨ ਅਮਨ ਡੋਡਾ ਅਤੇ ਵਾਰਡ ਪ੍ਰਧਾਨ ਵਿਕਰਮ ਸੇਠੀ ਨੇ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ,ਵਲੋਂ ਛੇ ਮਹੀਨਿਆਂ ਅੰਦਰਨ ਸਕੂਲ ਦੀ ਬਿਲਡਿੰਗ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਵਿਰੋਧ ਜਤਾਉਂਦਿਆਂ ਕਿਹਾ ਕਿ ਛੇ ਮਹੀਨੇ ਤੱਕ ਬੱਚਿਆਂ ਦੀ ਸਿਹਤ ਤੇ ਪੜ੍ਹਾਈ ਦੀ ਜ਼ਿੰਮੇਵਾਰੀ ਕੌਣ ਲਵੇਗਾ? ਉਨ੍ਹਾਂ ਦਲੀਲ ਦਿੱਤੀ ਕਿ ਛੋਟੇ ਬੱਚਿਆਂ ਲਈ ਲੰਮੇ ਸਮੇਂ ਤੱਕ ਧੁੱਪ ਵਿੱਚ ਬੈਠ ਕੇ ਪੜ੍ਹਨਾ ਬਹੁਤ ਔਖਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਸਿੱਖਿਆ ਦੋਵਾਂ ’ਤੇ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਸਮਾਰਟ ਸਕੂਲਾਂ ਲਈ ਹਜ਼ਾਰਾਂਕਰੋੜ ਰੁਪਏ ਖਰਚੇ ਗਏ ਹਨ, ਫਿਰ ਵੀ ਇਹ ਸਕੂਲ ਉਸਾਰੀ ਪੱਖੋਂ ਪਿੱਛੇ ਕਿਉਂ ਰਹਿ ਗਿਆ-ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਸਕੂਲ ਦੀ ਇਮਾਰਤ ਤਿਆਰ ਕਰੇ, ਨਹੀਂ ਤਾਂ ਸਮਾਜਿਕ ਸੰਸਥਾਵਾਂ ਇਕੱਠੀਆਂ ਹੋ ਕੇ ਇਸ ਮਾਮਲੇ ਵਿੱਚ ਕਦਮ ਚੁੱਕਣਗੀਆਂ। ਸਮਾਜਸੇਵੀਆਂ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਬਿਨਾਂ ਦੇਰੀ ਇਮਾਰਤ ਦਾ ਨਿਰਮਾਣ ਸ਼ੁਰੂ ਕਰੇ ਅਤੇ ਇਸ ਮਾਮਲੇ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ। ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਬਸਤੀ ਹਜ਼ੂਰ ਸਿੰਘ ਦਾ ਇਹ ਸਰਕਾਰੀ ਪ੍ਰਾਇਮਰੀ ਸਕੂਲ ਸਾਲ 1972 ਵਿੱਚ ਸਥਾਪਿਤ ਕੀਤਾ ਗਿਆ ਸੀ। ਸਕੂਲ ਪੰਜਵੀਂ ਜਮਾਤ ਤੱਕ ਹੈ ਅਤੇ ਇਸ ਵੇਲੇ ਲਗਭਗ 120 ਤੋਂ 150 ਬੱਚੇ ਇੱਥੇ ਪੜ੍ਹ ਰਹੇ ਹਨ। ਕਮਰਿਆਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਕੁਝ ਕਲਾਸ ਰੂਮ ਜ਼ਮੀਨ ਦੇ ਸਤਰ ਤੋਂ ਵੀ ਹੇਠਾਂ ਬਣੇ ਹੋਏ ਹਨ, ਜਿਸ ਨਾਲ ਮੁਰੰਮਤ ਬਿਨਾਂ ਹਾਲਾਤ ਸੁਧਾਰਨਾ ਮੁਸ਼ਕਲ ਦਿਖਾਈ ਦੇ ਰਿਹਾ ਹੈ।ਉਂਝ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਲਈ ਕਿਸੀ ਹੋਰ ਸਕੂਲ ਵਿਚ ਪੜਾਈ ਲਈ ਭੇਜਿਆ ਜਾ ਸਕਦਾ ਹੈ। ਜਿਸ ਨਾਲ ਵਿਦਿਆਰਥੀਆਂ ਦੀ ਪੜਾਈ ਤੇ ਨਾ ਅਸਰ ਪਵੇ। ਡੀਈਓ ਪ੍ਰਾਇਮਰੀ ਨੇ ਕਿਹਾ ਕਿ ਗ੍ਰਾੰਟ ਆਉਣ ਤੇ ਬਣ ਜਾਵੇਗੀ ਬਿਲਡਿੰਗ ਇਸ ਸਬੰਧੀ ਡਇਓ ਪ੍ਰਾਇਮਰੀ ਸਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਾਂਟ ਆਉਣ ’ਤੇ ਨਵੀਂ ਇਮਾਰਤ ਛੇ ਮਹੀਨਿਆਂ ਦੇ ਅੰਦਰ ਮੁਕੰਮਲ ਹੋ ਜਾਵੇਗੀ।ਉਨ੍ਹਾਂ ਕਿਹਾ ਕੀ ਸਕੂਲ ਦੇ ਵਿਦਿਆਰਥੀਆਂ ਕੋਲ ਬੈਠਣ ਲਈ ਕਮਰਾ ਹੈ। ਫਿਲਹਾਲ ਬੱਚੇ ਉਸ ਕਮਰੇ ਚ ਬੈਠ ਪੜਾਈ ਕਰ ਰਹੇ ਹਨ।