ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਐੱਸਐੱਸਪੀ ਖ਼ਿਲਾਫ਼ ਖੋਲੇ੍ਹ ਮੋਰਚੇ ਦੀ ਕੜੀ ਤਹਿਤ 10ਵੇਂ ਦਿਨ ਬਲਵਿੰਦਰ ਮਹਾਲਮ ,ਗੁਰਮੀਤ ਢਾਬਾਂ,ਜਗਜੀਤ ਸਿੰਘ ਅਤੇ ਬਲਜੀਤ ਮਹਾਲਮ ਦੀ ਅਗਵਾਈ ਹੇਠ ਢਾਬ ਕੜਿਆਲ 'ਚ ਐਸਐਸਪੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਿੰਡ ਢਾਬ ਖੁਸ਼ਾਲ ਜੋਈਆ, ਪਿੰਡ ਢਾਬ ਖੁਸ਼ਾਲ ਜੋਈਆ-2 ਅਤੇ ਪਿੰਡ ਢਾਬ ਕੜਿਆਲ ਦੇ ਸੈਂਕੜੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਰਕਰਾਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਕਾ. ਨਰਿੰਦਰ ਢਾਬਾਂ ਸਰਪੰਚ ਨੇ ਦੱਸਿਆ ਹੈ ਕਿ ਅਸੀਂ 10ਵੇਂ ਦਿਨ ਐਸਐਸਪੀ ਦਾ ਪੁਤਲਾ ਸਾੜ ਰਹੇ ਹਾਂ ਕਿਉਕਿ ਸਾਡੀ ਪਾਰਟੀ ਵਲੋਂ ਮੀਟਿੰਗ ਕਰ ਕੇ ਪਹਿਲਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਅਸੀਂ ਪੁਤਲੇ ਸਾੜਨ ਵਾਲਾ ਮੋਰਚਾ ਲਗਾਤਾਰ ਜਾਰੀ ਰੱਖਾਂਗੇ। ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਕਿਉਂਕਿ ਫਾਜ਼ਿਲਕਾ ਜਿਲੇ ਅੰਦਰ ਅਤੇ ਜਲਾਲਾਬਾਦ ਦੇ ਥਾਣਿਆਂ 'ਚ ਕਈ ਗੰਭੀਰ ਮਾਮਲੇ ਪੈਂਡਿੰਗ ਪਏ ਹਨ ਜਿਸ ਨਾਲ ਸਬੰਧਤ ਗੰਭੀਰ ਜੁਰਮ ਕਰਨ ਵਾਲੇ ਗੁਨਾਹਗਾਰ ਸ਼ਰੇਆਮ ਘੁੰਮ ਕੇ ਧਮਕੀਆਂ ਦੇ ਰਹੇ ਹਨ, ਉਨ੍ਹਾਂ ਖ਼ਿਲਾਫ਼ ਪੁਲਿਸ ਵਲੋਂ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਜਾ ਰਹੀ ਤੇ ਠੱਗਾਂ ਖਿਲਾਫ ਵੀ ਸਬੂਤਾਂ ਤਹਿਤ ਜਾਣਕਾਰੀ ਐੱਸਐੱਸਪੀ ਨੂੰ ਦੇਣ ਦੇ ਬਾਵਜੂਦ ਐਸਐਸਪੀ ਵੱਲੋਂ ਸਿਰਫ ਟਾਲ ਮਟੋਲ ਹੀ ਕੀਤੀ ਜਾਂਦੀ ਹੈ।

ਸਚਿਨ ਮਿੱਢਾ, ਜਲਾਲਾਬਾਦ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਐੱਸਐੱਸਪੀ ਖ਼ਿਲਾਫ਼ ਖੋਲੇ੍ਹ ਮੋਰਚੇ ਦੀ ਕੜੀ ਤਹਿਤ 10ਵੇਂ ਦਿਨ ਬਲਵਿੰਦਰ ਮਹਾਲਮ ,ਗੁਰਮੀਤ ਢਾਬਾਂ,ਜਗਜੀਤ ਸਿੰਘ ਅਤੇ ਬਲਜੀਤ ਮਹਾਲਮ ਦੀ ਅਗਵਾਈ ਹੇਠ ਢਾਬ ਕੜਿਆਲ 'ਚ ਐਸਐਸਪੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਿੰਡ ਢਾਬ ਖੁਸ਼ਾਲ ਜੋਈਆ, ਪਿੰਡ ਢਾਬ ਖੁਸ਼ਾਲ ਜੋਈਆ-2 ਅਤੇ ਪਿੰਡ ਢਾਬ ਕੜਿਆਲ ਦੇ ਸੈਂਕੜੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਰਕਰਾਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਕਾ. ਨਰਿੰਦਰ ਢਾਬਾਂ ਸਰਪੰਚ ਨੇ ਦੱਸਿਆ ਹੈ ਕਿ ਅਸੀਂ 10ਵੇਂ ਦਿਨ ਐਸਐਸਪੀ ਦਾ ਪੁਤਲਾ ਸਾੜ ਰਹੇ ਹਾਂ ਕਿਉਕਿ ਸਾਡੀ ਪਾਰਟੀ ਵਲੋਂ ਮੀਟਿੰਗ ਕਰ ਕੇ ਪਹਿਲਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਅਸੀਂ ਪੁਤਲੇ ਸਾੜਨ ਵਾਲਾ ਮੋਰਚਾ ਲਗਾਤਾਰ ਜਾਰੀ ਰੱਖਾਂਗੇ। ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਕਿਉਂਕਿ ਫਾਜ਼ਿਲਕਾ ਜਿਲੇ ਅੰਦਰ ਅਤੇ ਜਲਾਲਾਬਾਦ ਦੇ ਥਾਣਿਆਂ 'ਚ ਕਈ ਗੰਭੀਰ ਮਾਮਲੇ ਪੈਂਡਿੰਗ ਪਏ ਹਨ ਜਿਸ ਨਾਲ ਸਬੰਧਤ ਗੰਭੀਰ ਜੁਰਮ ਕਰਨ ਵਾਲੇ ਗੁਨਾਹਗਾਰ ਸ਼ਰੇਆਮ ਘੁੰਮ ਕੇ ਧਮਕੀਆਂ ਦੇ ਰਹੇ ਹਨ, ਉਨ੍ਹਾਂ ਖ਼ਿਲਾਫ਼ ਪੁਲਿਸ ਵਲੋਂ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਜਾ ਰਹੀ ਤੇ ਠੱਗਾਂ ਖਿਲਾਫ ਵੀ ਸਬੂਤਾਂ ਤਹਿਤ ਜਾਣਕਾਰੀ ਐੱਸਐੱਸਪੀ ਨੂੰ ਦੇਣ ਦੇ ਬਾਵਜੂਦ ਐਸਐਸਪੀ ਵੱਲੋਂ ਸਿਰਫ ਟਾਲ ਮਟੋਲ ਹੀ ਕੀਤੀ ਜਾਂਦੀ ਹੈ। ਇਸ ਸਬੰਧੀ ਅਸੀਂ ਸਰਕਾਰ ਤਕ ਸੀਆਈਡੀ ਰਿਪੋਰਟਾਂ ਰਾਹੀਂ ਸਾਰੀ ਜਾਣਕਾਰੀ ਪਹੁੰਚਾ ਚੁੱਕੇ ਹਾਂ ਤੇ ਜੋ ਗਰੀਬਾਂ ਮਜ਼ਦੂਰਾਂ ਕਿਸਾਨਾਂ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਮਸੀਹਾ ਕਹਿੰਦਾ ਹੈ ਉਸ ਨੂੰ ਸਭ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ । ਜਿਸ ਨੂੰ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਦਾ ਹਰਜਾਨਾ ਇਹ ਸਰਕਾਰ ਨੂੰ ਵੋਟਾਂ ਦਰਮਿਆਨ ਭੁਗਤਣਾ ਪਵੇਗਾ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਵਿਕਰਮ, ਵਿੱਕੀ, ਅਸ਼ੋਕ ਸਿੰਘ,ਮਨਜੀਤ ਸਿੰਘ ਵੀ ਹਾਜਰ ਸੀ।