ਤਿੰਨ ਰੋਜ਼ਾ ਸ਼ਤਰੰਜ ਟੂਰਨਾਮੈਂਟ ਦੇ ਜੇਤੂਆਂ ਨੂੰ ਸਨਮਾਨਿਆ
ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਤਿੰਨ ਰੋਜ਼ਾ ਸ਼ਤਰੰਜ ਟੂਰਨਾਮੈਂਟ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ
Publish Date: Fri, 08 May 2026 03:33 PM (IST)
Updated Date: Fri, 08 May 2026 03:35 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾਂ ਜ਼ੀਰਾ ਵਿਖੇ ਪੰਜਾਬ ਕਲਸਟਰ -2, ਨਵੋਦਿਆ ਵਿਦਿਆਲਿਆ ਸਮਿਤੀ ਚੰਡੀਗੜ੍ਹ ਰੀਜ਼ਨ ਦੇ ਸ਼ਤਰੰਜ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਵਰਨਜੀਤ ਕੌਰ ਨਿੱਜਰ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਜੋ ਨਵੋਦਿਆ ਵਿਦਿਆਲਿਆ ਦੇ ਹੀ ਪੁਰਾਣੇ ਵਿਦਿਆਰਥੀ ਹਨ ਨੂੰ ਬੁੱਕੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਸਰੀਰ ਹੀ ਨਹੀਂ ਬਲਕਿ ਸਾਡੇ ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਵੀ ਵਾਧਾ ਕਰਦੀਆਂ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਕਲਸਟਰ -2 ਦੇ 10 ਨਵੋਦਿਆ ਵਿਦਿਆਲਿਆ ਦੇ 53 ਬੱਚਿਆਂ ਨੇ ਭਾਗ ਲਿਆ ਅਤੇ ਉਨ੍ਹਾਂ ਦੇ ਨਾਲ 10 ਅਧਿਆਪਕ ਉਨ੍ਹਾਂ ਦਾ ਸਹਿਯੋਗ ਦੇਣ ਲਈ ਆਏ । ਮੁਕਾਬਲਿਆਂ ਵਿੱਚ ਅੰਡਰ 14 ਵਰਗ ਵਿੱਚ ਮੋਹਿਤ ਫਾਜਲਿਕਾ ਜੇਤੂ, ਮਨਸਹੰਜਵੀਰ ਸਿੰਘ ਹੁਸ਼ਿਆਰਪੁਰ ਉਪ ਜੇਤੂ, ਸਵਾਸਥਕਾ ਸਿੰਘ ਜਲੰਧਰ ਜੇਤੂ ਵੀਰਪਾਲ ਕੌਰ ਫਿਰੋਜਪੁਰ ਉਪ ਜੇਤੂ, ਅੰਡਰ ਵਰਗ-17 ਵਿੱਚ ਲਕਸ਼ਿਆ ਫਾਜਲਿਕਾ ਜੇਤੂ, ਮਨਰਾਜ ਸਿੰਘ ਗੁਰਦਾਸਪੁਰ ਉੱਪ ਜੇਤੂ ,ਆਹਨਾ ਕਪੂਰਥਲਾ ਜੇਤੂ, ਅਨੋਖੀ ਲੁਧਿਆਣਾ ਉਪ ਜੇਤੂ, ਅੰਡਰ 19 ਵਰਗ ਵਿੱਚ ਅਸੀਸ਼ ਫਾਜਲਿਕਾ ਜੇਤੂ ,ਹਰਮਨ ਸਿੰਘ ਹੁਸ਼ਿਆਰਪੁਰ ਉਪ ਜੇਤੂ ,ਕੋਮਲ ਕੌਰ ਲੁਧਿਆਣਾ ਜੇਤੂ, ਜਸਮੀਨ ਕੌਰ ਤਰਨ ਤਾਰਨ ਉਪ ਜੇਤੂ ਰਹੇ। ਇਨ੍ਹਾਂ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ l ਇਸ ਟੂਰਨਾਮੈਂਟ ਵਿੱਚ ਭਾਗ ਲੈ ਰਹੇ 53 ਬੱਚਿਆਂ ਦੇ ਵਿੱਚੋਂ 6 ਜੇਤੂ ਤੇ 6 ਉਪ ਜੇਤੂ ਬੱਚਿਆਂ ਨੂੰ ਅਲੱਗ ਅਲੱਗ ਵਰਗ ਦੇ ਵਿੱਚ ਚੁਣ ਕੇ ਪੰਜਾਬ ਕਲਸਟਰ-2 ਦੀ ਇੱਕ ਟੀਮ ਤਿਆਰ ਕੀਤੀ ਗਈ ਜੋ ਕਿ ਰੀਜਨਲ ਸ਼ਤਰੰਜ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਜਵਾਹਰ ਨਵੋਦਿਆ ਵਿਦਿਆਲਿਆ ਪਪਰੋਲਾ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਵਿਖੇ ਭਾਗ ਲੈਣ ਲਈ ਜਾ ਰਹੀ ਹੈl ਸਟੇਜ ਦਾ ਮੰਚ ਸੰਚਾਲਨ ਚਰਨਬੀਰ ਸਿੰਘ ਸਰੀਰਕ ਸਿੱਖਿਆ ਅਧਿਆਪਕ ਨੇ ਕੀਤਾ। ਵਾਈਸ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਸੁਨੀਲ ਡੋਗਰਾ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।ਇਸ ਪ੍ਰੋਗਰਾਮ ਵਿੱਚ ਰਾਜ ਕੁਮਾਰ, ਰਕੇਸ਼ ਗਰਗ, ਕਮਲਪ੍ਰੀਤ ਕੌਰ, ਉਰਮਲਾ, ਖੇਮਰਾਜ, ਮੱਖਣ ਸਿੰਘ, ਸਰਤਾ ,ਗੁਰਪ੍ਰੀਤ ਸਿੰਘ ,ਪੂਜਾ ਕੁਮਾਰੀ, ਸਲਵਿੰਦਰ ਕੌਰ, ਜਸਵਿੰਦਰਜੀਤ, ਪਵਨ ਕੁਮਾਰ ਸਰਬਜੀਤ, ਓਮ ਪ੍ਰਕਾਸ਼ ਸਟਾਫ ਨੇ ਭਾਗ ਲਿਆ।