17 ਮਈ ਦੀ ਜਲੰਧਰ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ
17 ਮਈ ਦੀ ਜਲੰਧਰ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ
Publish Date: Fri, 15 May 2026 04:35 PM (IST)
Updated Date: Fri, 15 May 2026 04:36 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 17 ਮਈ ਨੂੰ ਕੀਤੀ ਜਾ ਰਹੀ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆ ਹਨ। ਇਸ ਸਬੰਧੀ ਇਕ ਮੀਟਿੰਗ ਸਟੇਟ ਕਰਮਚਾਰੀ ਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਫਤਰ ਫਿਰੋਜ਼ਪੁਰ ਵਿਖੇ ਬ੍ਰਾਂਚ ਪ੍ਰਧਾਨ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਪੈਨਸ਼ਨਰਾਂ ਦੇ ਜ਼ਿਲ੍ਹਾ ਆਗੂ ਕਿਸਨ ਚੰਦ ਜਾਗੋਵਾਲੀਆ, ਪ੍ਰਤਾਪ ਸਿੰਘ ਢਿੱਲੋਂ ਵਿਜੇ ਗੱਖੜ, ਬਲਬੀਰ ਸਿੰਘ ਕੰਬੋਜ਼ ਸ਼ਾਮਲ ਹੋਏ। ਇਸ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਦੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਸਗੋਂ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਨੂੰ ਖੋਹਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜਨਵਰੀ 2016 ਸਮੇਂ ਤਨਖਾਹ ਤੇ ਪੈਨਸ਼ਨ ਦੁਹਰਾਈ ਲਈ 2.45 ਦੀ ਥਾਂ ਤੇ 2.59 ਗੁਣਾਕ ਲਾਗੂ ਕਰਨ, ਦੁਹਰਾਈ ਉਪਰੰਤ ਬਣਦੇ ਬਕਾਏ ਯਕ ਮੁਸਤ ਦੇਣ, ਮਹਿੰਗਾਈ ਭੱਤਾ ਕੇਂਦਰੀ ਪੈਟਰਨ ਤੇ ਦੇਣ, 17 ਜੁਲਾਈ 2020 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਵੀ ਕੇਂਦਰੀ ਸਕੇਲ ਦੀ ਥਾਂ ਪੰਜਾਬ ਵਾਲਾ ਸਕੇਲ ਦੇਣ, ਨਵੀਂ ਰੈਗੂਲਰ ਭਰਤੀ ਕਰਨ, ਪਰਖ ਕਾਲ ਦਾ ਸਮਾਂ ਤਿੰਨ ਸਾਲ ਤੋਂ ਘਟਾ ਕੇ ਇਕ ਸਾਲ ਕਰਨ ਅਤੇ ਇਸ ਸਮੇਂ ਦੌਰਾਨ ਵੀ ਪੂਰੀ ਤਨਖਾਹ ਦੇਣ ਅਤੇ ਮੈਡੀਕਲ ਭੱਤਾ 2000 ਰੁਪਏ ਮਹੀਨਾ ਕਰਨ ਆਦਿ ਮੰਗਾਂ ਦੀ ਪੂਰਤੀ ਵਾਸਤੇ 17 ਮਈ ਦੀ ਜਲੰਧਰ ਕਨਵੈਨਸ਼ਨ ਪ੍ਰਤੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਜ਼ੀਰਾ, ਮੱਲਾਂਵਾਲਾ, ਤਲਵੰਡੀ ਭਾਈ ਤੋਂ ਮਿਲੀਆ ਰਿਪੋਰਟਾਂ ਅਨੁਸਾਰ ਜਲੰਧਰ ਕਨਵੈਨਸ਼ਨ ਲਈ ਤਿਆਰੀਆਂ ਹੋ ਚੁੱਕੀਆਂ ਹਨ। ਮੀਟਿੰਗ ਵਿਚ ਇਕ ਮਤੇ ਰਾਹੀਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਕੀਤੇ ਜਾ ਸੰਘਰਸ਼ ਦੀ ਵੀ ਹਮਾਇਤ ਕੀਤੀ। ਇਸ ਮੀਟਿੰਗ ਵਿਚ ਮੇਹਰ ਸਿੰਘ, ਖਜ਼ਾਨ ਸਿੰਘ, ਚੰਨਣ ਸਿੰਘ, ਰਣਬੀਰ ਸਿੰਘ ਕੁੱਕੂ, ਰਾਮ ਪ੍ਰਸਾਦ, ਪ੍ਰਮੋਦ ਗੋਗਾ, ਸਤਨਾਮ ਸਿੰਘ, ਲਾਜਵੰਤੀ, ਕਰਮ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਰਾਜੇਸ਼ ਕੁਮਾਰ, ਜਸਪਾਲ ਸਿੰਘ, ਬਿੱਕਰ ਸਿੰਘ, ਤਰਲੋਕ ਸਿੰਘ, ਦੇਵ ਰਾਜ ਚਾਵਲਾ, ਹਿੰਮਤ ਕੁਮਾਰ, ਰਮੇਸ਼ ਕੁਮਾਰ ਭੱਟੀ, ਬਲਵੀਰ ਸਿੰਘ ਗੋਖੀਵਾਲਾ, ਰਮੇਸ਼ ਕੁਮਾਰ, ਦਲਜੀਤ ਸਿੰਘ ਯਾਰੇਸ਼ਾਹ ਵਾਲਾ, ਨੰਦ ਲਾਲ, ਜੀਤ ਸਿੰਘ, ਚੰਦਰਮੋਹਨ ਸ਼ਾਮਲ ਹੋਏ।