ਵਿਹਿਪ ਤੇ ਬਜਰੰਗ ਦਲ ਦੀ ਅਹਿਮ ਮੀਟਿੰਗ
ਵਿਹਿਪ ਤੇ ਬਜਰੰਗ ਦਲ ਦੀ ਅਹਿਮ ਮੀਟਿੰਗ ’ਚ ਸ਼ੌਰਿਆ ਪ੍ਰਸ਼ਿਕਸ਼ਣ ਵਰਗ ਦੀਆਂ ਤਿਆਰੀਆਂ ਤੇ ਮੰਥਨ
Publish Date: Sun, 03 May 2026 04:17 PM (IST)
Updated Date: Mon, 04 May 2026 04:05 AM (IST)

ਸ਼ੌਰਿਆ ਪ੍ਰਸ਼ਿਕਸ਼ਣ ਵਰਗ ਦੀਆਂ ਤਿਆਰੀਆਂ ’ਤੇ ਮੰਥਨ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੀ ਇਕ ਅਹਿਮ ਮੀਟਿੰਗ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਮੰਤਰੀ ਜੋਗਿੰਦਰਪਾਲ ਕੋਰੀ ਦੀ ਪ੍ਰਧਾਨਗੀ ਹੇਠ ਸ੍ਰੀ ਸਾਵਨ ਮੱਲ ਅਗਰਵਾਲ ਸਕੂਲ ਵਿਖੇ ਹੋਈ। ਮੀਟਿੰਗ ਦੌਰਾਨ ਨਰੇਸ਼ ਗੋਇਲ ਜ਼ਿਲ੍ਹਾ ਮੰਤਰੀ ਵਿਹਿਪ, ਕਰਨ ਤ੍ਰਿਪਾਠੀ ਪ੍ਰਾਂਤ ਕਾਰਜਕਾਰਨੀ ਮੈਂਬਰ ਧਰਮ ਪ੍ਰਸਾਰ ਪ੍ਰਮੁੱਖ, ਰਾਹੁਲ ਧਵਨ ਜ਼ਿਲ੍ਹਾ ਸੰਯੋਜਕ ਬਜ਼ਰੰਗ ਦਲ ਅਤੇ ਸੰਦੀਪ ਸ਼ਰਮਾ ਨਗਰ ਪ੍ਰਧਾਨ ਵਿਹਿਪ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਵੱਲੋਂ ਰਾਮਬਾਗ ਬ੍ਰਿਧ ਆਸ਼ਰਮ ਫਿਰੋਜ਼ਪੁਰ ਕੈਂਟ ਵਿਖੇ ਲਾਏ ਜਾ ਰਹੇ ਸ਼ੋਰਿਆ ਪ੍ਰਸ਼ਿਕਸ਼ਣ ਵਰਗ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਰਨ ਤ੍ਰਿਪਾਠੀ ਨੇ ਦੱਸਿਆ ਕਿ 1 ਤੋਂ 9 ਜੂਨ ਤੱਕ ਚੱਲਣ ਵਾਲੇ ਇਸ ਪ੍ਰਸ਼ਿਕਸ਼ਣ ਵਰਗ ’ਚ ਹਿੱਸਾ ਲੈਣ ਵਾਲੇ ਮੈਂਬਰਾਂ ਨੂੰ ਸਰੀਰਕ ਮਾਨਸਿਕ ਕਸਰਤ ਦੇ ਨਾਲ ਨਾਲ ਰਾਸ਼ਟਰ ਭਗਤੀ ਦਾ ਵੀ ਪਰਸ਼ੀਕਸ਼ਣ ਦਿੱਤਾ ਜਾਵੇਗਾ।ਸਿਖਲਾਈ ਵਿਚ ਨੌਜਵਾਨਾਂ ਨੂੰ ਸੇਵਾ ਅਤੇ ਸੁਰੱਖਿਆ ਮੁੱਲਾਂ ਦੇ ਨਾਲ-ਨਾਲ ਸਵੈ-ਰੱਖਿਆ ਤਕਨੀਕਾਂ ਜਿਵੇਂ ਕਿ ਸੋਟੀ ਲੜਨਾ, ਜੂਡੋ, ਕਰਾਟੇ, ਰੁਕਾਵਟਾਂ ਨੂੰ ਪਾਰ ਕਰਨਾ ਆਦਿ ਸਿਖਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਿਕਸ਼ਣ ਦੌਰਾਨ ਸਿਖਲਾਈ ਵਿੱਚ, ਨੌਜਵਾਨਾਂ ਨੂੰ ਸੇਵਾ ਅਤੇ ਸੁਰੱਖਿਆ ਸੰਸਕਾਰਾਂ ਦੇ ਨਾਲ-ਨਾਲ ਸਵੈ-ਰੱਖਿਆ ਤਕਨੀਕਾਂ ਜਿਵੇਂ ਕਿ ਸੋਟੀ ਚਲਾਉਣਾ, ਜੂਡੋ, ਕਰਾਟੇ, ਰੁਕਾਵਟਾਂ ਨੂੰ ਪਾਰ ਕਰਨਾ ਆਦਿ ਸਿਖਾਇਆ ਜਾ ਰਿਹਾ ਹੈ ਅਤੇ ਸਨਾਤਨ ਧਰਮ ਨਾਲ ਸਬੰਧਤ ਬੌਧਿਕ ਸਿਖਲਾਈ ਵੀ ਸ਼ਾਮਲ ਹੋਵੇਗੀ। ਇਸ ਮੌਕੇ ਵਿਭਾਗ ਮੰਤਰੀ ਜੋਗਿੰਦਰਪਾਲ ਕੌਰੀ ਨੇ ਕਿਹਾ ਕਿ ਇਹ ਸਿਖਲਾਈ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਜਦੋਂ ਵੀ ਦੇਸ਼ ਨੂੰ ਇਸਦੀ ਲੋੜ ਪਈ, ਰਾਸ਼ਟਰਵਾਦੀ ਸੰਗਠਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਬਜਰੰਗ ਦਲ ਦੀ ਸਥਾਪਨਾ ਧਰਮ ਦੀ ਰੱਖਿਆ ਲਈ ਕੀਤੀ ਗਈ ਸੀ। ਬਜਰੰਗ ਦਲ ਨੇ ਰਾਮ ਮੰਦਰ ਅੰਦੋਲਨ ਵਿੱਚ ਵੱਡੀ ਭੂਮਿਕਾ ਨਿਭਾਈ। ਇਸ ਮੌਕੇ ਸ੍ਰੀ ਰਾਮ ਲੀਲਾ ਕਲੱਬ ਦੇ ਡਾਇਰੈਕਟਰ ਕ੍ਰਿਸ਼ਨ ਹਾਂਡਾ, ਸਰਪ੍ਰਸਤ ਅਸ਼ੋਕ ਸੇਠੀ, ਹੈਪੀ ਮਦਾਨ, ਰਾਜ ਕੁਮਾਰ, ਧਰਮਿੰਦਰ ਕੋਰੀ, ਡਾ. ਚਰਨਜੀਤ ਚੰਨੀ, ਮੰਨਤ ਜੈਨ, ਚਾਂਦ ਸ਼ਰਮਾ, ਵਿਸ਼ਾਲ, ਅਸ਼ੋਕ ਬਾਰੀਆ ਆਦਿ ਹਾਜ਼ਰ ਸਨ।