ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ
Publish Date: Sun, 28 Dec 2025 03:38 PM (IST)
Updated Date: Sun, 28 Dec 2025 03:40 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਹਰ ਸਾਲ ਦੀ ਇਸ ਵਾਰ ਵੀ ਦਸ਼ਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਮਖੂ ਵੱਲੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਅੱਜ ਦੀ ਪ੍ਰਭਾਤ ਫੇਰੀ ਨਗਰ ਪੰਚਾਇਤ ਮਖੂ ਦੇ ਪ੍ਰਧਾਨ ਨਰਿੰਦਰ ਕਟਾਰੀਆ ਵੱਲੋਂ ਆਪਣੇ ਗ੍ਰਹਿ ਵਿਖੇ ਕਰਵਾਈ ਗਈ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ, ਰੂਪ ਲਾਲ ਮਦਾਨ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਮਖੂ, ਨਗਰ ਪੰਚਾਇਤ ਮਖੂ ਦੇ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਗੁਰਦੁਆਰਾ ਸਿੰਘ ਸਭਾ ਮਖੂ ਦੇ ਪ੍ਰਧਾਨ ਜਗਜੀਤ ਸਿੰਘ ਕਾਲੜਾ ਤੇ ਮੁੱਖ ਗ੍ਰੰਥੀ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ 3 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ 5 ਜਨਵਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਸੰਪੂਰਨ ਉਪਰੰਤ ਰਾਗੀ ਢਾਡੀ ਜਥੇ ਵੱਲੋਂ ਸੰਗਤ ਨੂੰ ਗੁਰੂ ਘਰ ਦਾ ਜੱਸ ਸੁਣਾ ਕੇ ਨਿਹਾਲ ਕੀਤਾ ਜਾਵੇਗਾ। ਪ੍ਰਭਾਤ ਫੇਰੀ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਂਬਰਾਂ ਵੱਲੋਂ ਵਿਧਾਇਕ ਨਰੇਸ਼ ਕਟਾਰੀਆ ਅਤੇ ਨਗਰ ਪੰਚਾਇਤ ਮਖੂ ਦੇ ਪ੍ਰਧਾਨ ਨਰਿੰਦਰ ਕਟਾਰੀਆ ਨੂੰ ਸਿਰਪਾਓ ਭੇਟ ਕੀਤੇ ਗਏ। ਇਸ ਮੌਕੇ ਨਗਰ ਪੰਚਾਇਤ ਮਖੂ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਧਵਨ ਡੀਸੀ, ਰਿਸ਼ੂ ਖੁਰਾਣਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਮਖੂ, ਮਨਮੋਹਨ ਗਰੋਵਰ, ਪ੍ਰਦੀਪ ਕੱਕੜ, ‘ਆਪ’ ਆਗੂ ਵੀਨੂੰ ਸ਼ਾਹ, ਗੁਰਮੇਜ ਸਿੰਘ ਤਲਵੰਡੀ, ਅਜੇ ਕੰਧਾਰੀ, ਸੰਦੀਪ ਸਚਦੇਵਾ ਮੀਤ ਪ੍ਰਧਾਨ ਭਾਜਪਾ ਜਿਲ੍ਹਾ ਫਿਰੋਜ਼ਪੁਰ, ਬਿੱਟੂ ਨਾਰੰਗ, ਸਰਬਜੀਤ ਸਿੰਘ ਤਲਵੰਡੀ, ਸੁਰਿੰਦਰ ਅਹੂਜਾ, ਅਸ਼ਵਨੀ ਮਨਚੰਦਾ, ਕਾਬਲ ਸਿੰਘ ਲਖਨਪਾਲ, ਬਲਵੀਰ ਲਹਿਰਾ ਪ੍ਰਧਾਨ ਮਖੂ ਪ੍ਰੈਸ ਐਸੋਸੀਏਸ਼ਨ, ਵਰਿੰਦਰ ਮਨਚੰਦਾ, ਰਕੇਸ਼ ਕਾਲੜਾ, ਯਸ਼ਵੀਰ ਮਨਚੰਦਾ, ਬਿੱਲਾ ਸੇਠੀ, ਪਵਨ ਕਟਾਰੀਆ ਕਾਲਾ, ਦੀਪਕ ਕਟਾਰੀਆ ਦੀਪੂ, ਗੁਰਜੰਟ ਸਿੰਘ, ਹੀਰਾ ਸਿੰਘ, ਦਵਿੰਦਰ ਸਿੰਘ, ਤਿਲਕ ਰਾਜ, ਗੁਰਨਾਮ ਸਿੰਘ, ਜਸਵੀਰ ਸਿੰਘ ਕਟਾਰੀਆ, ਡਾ. ਨਰਿੰਦਰ ਸਿੰਘ ਗਾਂਧੀ, ਡਾ. ਸੁਰਜੀਤ ਸਿੰਘ ਪੱਟੀ ਵਾਲੇ, ਬਲਕਾਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।