ਹਰ ਖੇਤਰ ’ਚ ਧੀਆਂ ਕਰ ਰਹੀਆਂ ਨੇ ਦੇਸ਼ ਦਾ ਨਾਂ ਰੋਸ਼ਨ : ਅਮਨ ਕੰਬੋਜ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਮਦੋਟ ਵਿਖੇ ਪੋਸਟਰ ਮੇਕਿੰਗ ਮੁਕਾਬਲੇ
Publish Date: Wed, 20 May 2026 03:33 PM (IST)
Updated Date: Wed, 20 May 2026 03:34 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਮਦੋਟ ਵਿਖੇ ਜਾਗਰੂਕਤਾ ਸੈਮੀਨਾਰ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਬਲਾਕ ਐਜੂਕੇਟਰ ਅਮਨ ਕੰਬੋਜ ਨੇ ਦੱਸਿਆ ਕਿ ਸਿਹਤ ਵਿਭਾਗ ਤੇ ਸਰਕਾਰ ਵੱਲੋਂ ਬੱਚੀਆਂ ਨੂੰ ਸਰੀਰਿਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਰੱਖਣ ਲਈ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਵੇਂ ਕਿ ਛੋਟੀਆਂ ਬੱਚੀਆਂ ਦਾ ਮੁਫਤ ਇਲਾਜ, ਕਿਸ਼ੋਰ ਅਵਸਥਾ ਵਿਚ ਲੜਕੀਆਂ ਦੀ ਕਾਉਂਸਲਿੰਗ ਤੇ ਬੀਮਾਰੀਆਂ ਤੋਂ ਬਚਾਅ ਲਈ ਸਕਰੀਨਿੰਗ। ਇਸ ਦੌਰਾਨ ਉਨ੍ਹਾ ਨੇ ਦੱਸਿਆ ਕਿ ਅਜੋਕੇ ਯੁੱਗ ਵਿਚ ਲੜਕੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਰਹੀਆਂ ਹਨ। ਸਰਕਾਰ ਵੱਲੋਂ ਭਰੁਣ ਹੱਤਿਆ ਰੋਕਣ ਲਈ ਤੇ ਗਰਭ ਵਿਚ ਲਿੰਗ ਜਾਂਚ ਕਰਵਾਉਣ ਵਾਲਿਆਂ ਵਿਰੁੱਧ ਸਖਤ ਕਨੂੰਨ ਬਣਾਏ ਹਨ, ਜਿਸ ਤਹਿਤ ਅਜਿਹਾ ਕਰਨ ਵਾਲੇ ਨੂੰ ਤਿੰਨ ਸਾਲ ਸਜ਼ਾ ਤੇ ਜੁਰਮਾਨਾ ਕੀਤਾ ਜਾਂਦਾ ਹੈ। ਜੋ ਸੈਂਟਰ ਅਜਿਹਾ ਕਰਦਾ ਹੈ ਉਸਦਾ ਲਾਇਸੰਸ ਵੀ ਕੈਂਸਲ ਕੀਤਾ ਜਾਂਦਾ ਹੈ। ਇਸ ਦੌਰਾਨ ਪੋਸਟਰ ਮੇਕਿੰਗ ਮੁਕਾਬਲੇ ਵਿਚ ਭਾਗ ਲੈਣ ਵਾਲੀਆ ਵਿਦਿਆਰਥਣਾਂ ਨੇ ਆਪਣੀ ਕਲਾ ਦਾ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸ ਉਪਰੰਤ ਪੁਜੀਸ਼ਨਾ ਪ੍ਰਾਪਤ ਕਰਨ ਵਾਲੀਆ ਵਿਦਿਆਰਥਣਾਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋ ਇਨਾਮ ਵੰਡੇ ਗਏ। ਜਗਰੂਕਤਾ ਸੈਮੀਨਾਰ ਵਿਚ ਪ੍ਰਿੰਸੀਪਲ ਰੁਬੀਨਾ ਚੋਪੜਾ, ਹਰਮਨ ਕੌਰ, ਸੀਐੱਚਓ ਪਰਮਿੰਦਰ ਕੌਰ, ਪ੍ਰੇਮ ਸਿੰਘ ਤੇ ਸਟਾਫ ਹਾਜ਼ਰ ਸੀ।