ਮਨੀ ਵਧਵਾ ਦੇ ਵਿਛੋੜੇ ’ਤੇ ਪ੍ਰਗਟਾਇਆ ਦੁੱਖ
ਮਨੀ ਵਧਵਾ ਦੇ ਵਿਛੋੜੇ ’ਤੇ ਰਾਜਨੀਤਿਕ, ਸਮਾਜਿਕ ਤੇ ਕਾਰੋਬਾਰੀ ਹਸਤੀਆਂ ਨੇ ਪ੍ਰਗਟਾਇਆ ਗਹਿਰਾ ਦੁੱਖ
Publish Date: Sat, 16 May 2026 03:50 PM (IST)
Updated Date: Sat, 16 May 2026 03:51 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਉੱਘੇ ਸਮਾਜ ਸੇਵੀ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਰਪ੍ਰਸਤ ਰਿਟਾ. ਇੰਸਪੈਕਟਰ ਹਰਜੀਤ ਸਿੰਘ ਵਧਵਾ (ਫੂਡ ਸਪਲਾਈ) ਦੇ ਪੁੱਤਰ ਅਤੇ ਪ੍ਰਸਿੱਧ ਕਾਰੋਬਾਰੀ ਹਰਪਾਲ ਸਿੰਘ ਦਰਗਨ ਦੇ ਭਾਣਜੇ ਮਨਿੰਦਰ ਸਿੰਘ ਮਨੀ ਵਧਵਾ ਦੀ ਸੜਕ ਹਾਦਸੇ ’ਚ ਹੋਈ ਮੌਤ ਨੇ ਪਰਿਵਾਰ, ਸੱਜਣ-ਮਿੱਤਰਾਂ ਤੇ ਸਮਾਜਿਕ ਵਰਗਾਂ ਨੂੰ ਅੰਦਰੋਂ ਝੰਝੋੜ ਕੇ ਰੱਖ ਦਿੱਤਾ। ਮਨੀ ਵਧਵਾ ਦਾ ਅੰਤਿਮ ਸੰਸਕਾਰ ਜ਼ੀਰਾ ਦੇ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਨਰੇਸ਼ ਕਟਾਰੀਆ ਵਿਧਾਇਕ ਜ਼ੀਰਾ, ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਹਰੀਸ਼ ਜੈਨ ਗੋਗਾ ਸਾਬਕਾ ਚੇਅਰਮੈਨ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਪੰਜਾਬ, ਅਵਤਾਰ ਸਿੰਘ ਮਿੰਨਾ ਭਾਜਪਾ ਆਗੂ ਜ਼ੀਰਾ, ਧਰਮਪਾਲ ਚੁੱਘ ਸਾਬਕਾ ਪ੍ਰਧਾਨ, ਚੰਦ ਸਿੰਘ ਗਿੱਲ ਸਾਬਕਾ ਚੇਅਰਮੈਨ, ਸ਼ੰਕਰ ਕਟਾਰੀਆ ਯੂਥ ਆਗੂ ‘ਆਪ’, ਫ਼ਿਲਮੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ, ਬਲਵਿੰਦਰ ਵਿੱਕੀ (ਚਾਚਾ ਰੌਣਕੀ ਰਾਮ), ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਜਸਪ੍ਰੀਤ ਸਿੰਘ ਹੋਬੀ ਸੀਨੀਅਰ ਭਾਜਪਾ ਆਗੂ ਲੁਧਿਆਣਾ, ਸ਼ੰਮੀ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਕਾਰੋਬਾਰੀ ਅਮਰੀਕ ਸਿੰਘ ਅਹੂਜਾ, ਆੜ੍ਹਤੀ ਅਸ਼ਵਨੀ ਗੁਪਤਾ, ਬਸੰਤ ਸਿੰਘ ਧੰਜੂ, ਹਰਜਿੰਦਰ ਸਿੰਘ ਭਿੰਡਰ, ਭੁਪਿੰਦਰ ਸਿੰਘ ਗੋਲਡੀ ਵਿਰਕ, ਨਵੀਨ ਚੋਪੜਾ, ਸੰਜੀਵ ਨਾਰੰਗ, ਗਗਨ ਨਰੂਲਾ, ਗਗਨ ਨਾਰੰਗ, ਐਡਵੋਕੇਟ ਸਤਨਾਮ ਸਿੰਘ, ਸੁਮਿਤ ਨਰੂਲਾ, ਸਤਿੰਦਰ ਸਚਦੇਵਾ, ਹਰਪ੍ਰੀਤ ਸਿੰਘ ਬੱਬਲੂ ਪ੍ਰਧਾਨ, ਜਰਨੈਲ ਸਿੰਘ ਭੁੱਲਰ, ਦੀਪਕ ਵਿੱਜ, ਜੱਗਪ੍ਰੀਤ ਸਿੰਘ ਵਡਾਲੀ, ਵਿਪਨ ਸੇਠੀ, ਅਸ਼ਵਨੀ ਸੇਠੀ, ਅਸ਼ੋਕ ਅਗਰਵਾਲ, ਹਰੀਸ਼ ਤਾਂਗਰਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਡਾ. ਰਸ਼ਪਾਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਜੋਗਿੰਦਰ ਪਾਲ ਕੋਰੀ ਪ੍ਰਧਾਨ ਸ੍ਰੀ ਰਾਮ ਲੀਲਾ ਕਲੱਬ, ਕ੍ਰਿਸ਼ਨ ਕੁਮਾਰ ਹਾਂਡਾ, ਅਸ਼ਵਨੀ ਗੋੜ ਸਰਪ੍ਰਸਤ ਜਨ ਕਲਿਆਣ ਸੰਮਤੀ, ਸਤੀਸ਼ ਮੋਹਨ ਦੇਵਗਨ ਪ੍ਰਧਾਨ ਬ੍ਰਾਹਮਣ ਸੇਵਾ ਦਲ, ਕੁਲਭੂਸ਼ਨ ਸ਼ਰਮਾ ਪ੍ਰਧਾਨ ਸ੍ਰੀ ਵੈਸ਼ਨੋ ਭਜਨ ਮੰਡਲੀ, ਰਾਜ ਕੁਮਾਰ ਕੱਕੜ ਸਮੇਤ ਅਨੇਕਾਂ ਹਸਤੀਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।