ਖੁਦਕੁਸ਼ੀ ਲਈ ਮਜਬੂਰ ਕਰਨ ’ਤੇ 8 ਖਿਲਾਫ ਮਾਮਲਾ ਦਰਜ
ਖੁਦਕੁਸ਼ੀ ਲਈ ਮਜ਼ਬੂਰ ਤੇ ਪੁਲਿਸ ਨੇ ਕੀਤਾ 8 ਖਿਲਾਫ ਮਾਮਲਾ ਦਰਜ
Publish Date: Sun, 03 May 2026 05:10 PM (IST)
Updated Date: Mon, 04 May 2026 04:08 AM (IST)

ਵੁਆਇਸ ਮੈਸੇਜ ਰਾਹੀਂ ਘਰ ਦੇ ਮੋਬਾਈਲ ’ਤੇ ਭੇਜਿਆ ਸੀ ਮੈਸੇਜ ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਕਸਬਾ ਮਮਦੋਟ ਅਧੀਨ ਆਉਂਦੀ ਬਸਤੀ ਪਠਾਣਾ ਵਾਲੀ ਵਿਖੇ ਇਕ ਵਿਅਕਤੀ ਨੂੰ 8 ਲੋਕਾਂ ਤੋਂ ਪ੍ਰੇਸ਼ਾਨ ਕਰਨ ਦਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਮਦੋਟ ਪੁਲਿਸ ਨੇ ਇਸ ਸਬੰਧੀ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸੁਖਵਿੰਦਰ ਕੌਰ ਨੇ ਦੱਸਿਆ ਕਿ 1 ਮਈ 2026 ਨੂੰ ਰਾਤ ਦਾ ਖਾਣਾ ਖਾਣ ਤੋਂ ਬਾਅਦ ਸਾਰਾ ਪਰਿਵਾਰ ਸੌਂ ਗਿਆ ਸੀ। ਦੇਰ ਰਾਤ ਕਰੀਬ 1.49 ਵਜੇ ਉਸ ਦੇ ਪਤੀ ਗੁਰਜੰਟ ਸਿੰਘ ਦੇ ਮੋਬਾਈਲ ਤੋਂ ਉਨ੍ਹਾਂ ਦੇ ਘਰ ਦੇ ਦੂਜੇ ਨੰਬਰ ’ਤੇ ਇਕ ਵੁਆਇਸ ਮੈਸੇਜ ਆਇਆ। ਇਸ ਮੈਸੇਜ ਨੂੰ ਜਦੋਂ ਕਰੀਬ 4.30 ਵਜੇ ਉਨ੍ਹਾਂ ਦੀ ਲੜਕੀ ਵੀਰਪਾਲ ਕੌਰ ਨੇ ਸੁਣਿਆ ਤੇ ਉਹ ਰੋਣ ਲੱਗੀ ਪਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਗੁਰਜੰਟ ਸਿੰਘ ਨੇ ਮੈਸੇਜ ’ਚ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ 8 ਲੋਕਾਂ ਦੇ ਨਾਂ ਦੱਸੇ ਸਨ। ਮੈਸੇਜ ’ਚ ਉਸ ਨੇ ਕਿਹਾ ਕਿ ਉਹ ਸੰਤੋਖ ਕਾਨੂੰਨਗੋ, ਤਰਸੇਮ ਲਾਲ ਛਾਬੜਾ ਟੀਵੀ-ਫਰਿੱਜ਼ਾਂ ਵਾਲਾ, ਸੁਰਿੰਦਰ ਕਪੂਰ ਬਿਜਲੀ ਸਾਮਾਨ ਵਾਲਾ, ਜਿੰਦਰ ਡੇਅਰੀ ਵਾਲਾ, ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ, ਦੀਪਕ ਭੋਲੇ, ਸ਼ਰਮਾ ਅਰਜ਼ੀ ਨਵੀਸ ਤੇ ਅਨੌਖਾ ਸਰਪੰਚ ਵੇਹੜੀ ਵਾਲਾ ਤੋਂ ਦੁਖੀ ਹੈ, ਜਿਸ ਕਾਰਨ ਉਹ ਆਤਮ-ਹੱਤਿਆ ਕਰਨ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਮ੍ਰਿਤਕ ਵੱਲੋਂ ਆਏ ਵੁਆਇਸ ਮੈਸਿਜ ਦੇ ਆਧਾਰ ’ਤੇ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।