ਚੌਥੀ ਜ਼ਿਲ੍ਹਾ ਪੱਧਰੀ ਸਬ ਜੂਨੀਅਰ ਵੁਸ਼ੂ ਚੈਂਪੀਅਨਸ਼ਿਪ ’ਤੇ ਗੌਡਵਿਨ ਸਕੂਲ ਕਾਬਜ਼
ਗਾਡਵਿਨ ਪਬਲਿਕ ਸਕੂਲ ਘੱਲੂ ਨੇ ਚੌਥੀ ਜ਼ਿਲ੍ਹਾ ਪੱਧਰੀ ਸਬ ਜੂਨੀਅਰ ਵੁਸ਼ੂ ਚੈਂਪੀਅਨਸ਼ਿਪ ਵਿੱਚ ਲਹਿਰਾਇਆ ਪਰਚਮ
Publish Date: Wed, 27 May 2026 06:32 PM (IST)
Updated Date: Wed, 27 May 2026 06:34 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਗਾਡਵਿਨ ਪਬਲਿਕ ਸਕੂਲ ਘੱਲੂ ਦੇ ਖਿਡਾਰੀਆਂ ਨੇ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਖੁਈਆਂ ਸਰਵਰ ’ਚ ਕਰਵਾਈ ਗਈ ਚੌਥੀ ਜ਼ਿਲ੍ਹਾ ਪੱਧਰੀ ਸਬ ਜੂਨੀਅਰ ਵੁਸ਼ੂ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 18 ਗੋਲਡ ਮੈਡਲ ਜਿੱਤ ਕੇ ਆਲ ਓਵਰ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਕੋਚ ਮੋਹਿਤ ਨੇ ਦੱਸਿਆ ਕਿ ਮੁਕਾਬਲੇ ਵਿੱਚ ਅੰਡਰ-12 ਗਰਲਜ਼ ਵਰਗ ਵਿੱਚ 22 ਕਿਲੋ ਵਰਗ ਵਿੱਚ ਨਿਧੀ, 26 ਕਿਲੋ ਵਰਗ ਵਿੱਚ ਸਹਜਵੀਰ, 39 ਕਿਲੋ ਵਰਗ ਵਿੱਚ ਨਿਮਰਤ, 42 ਕਿਲੋ ਵਰਗ ਵਿੱਚ ਗੌਰਵੀ ਅਤੇ 45 ਕਿਲੋ ਵਰਗ ਵਿੱਚ ਜਸਮੀਤ ਨੇ ਗੋਲਡ ਮੈਡਲ ਹਾਸਲ ਕੀਤਾ। ਅੰਡਰ-14 ਗਰਲਜ਼ ਵਰਗ ਵਿੱਚ 39 ਕਿਲੋ ਵਰਗ ਵਿੱਚ ਯਸ਼ਵੀ, 52 ਕਿਲੋ ਵਰਗ ਵਿੱਚ ਆਰਿਵ ਅਤੇ 60 ਕਿਲੋ ਵਰਗ ਵਿੱਚ ਮਾਨਿਆ ਨੇ ਗੋਲਡ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਅੰਡਰ-12 ਬੋਇਜ਼ ਵਰਗ ਵਿੱਚ 26 ਕਿਲੋ ਵਰਗ ਵਿੱਚ ਜਸਨੂਰ, 30 ਕਿਲੋ ਵਰਗ ਵਿੱਚ ਭਾਵਨੇਸ਼, 34 ਕਿਲੋ ਵਰਗ ਵਿੱਚ ਜਕਸ਼ਦੀਪ, 45 ਕਿਲੋ ਵਰਗ ਵਿੱਚ ਅਰਸ਼ਦੀਪ ਅਤੇ 48 ਕਿਲੋ ਵਰਗ ਵਿੱਚ ਏਕਮ ਕੰਬੋਜ ਨੇ ਗੋਲਡ ਮੈਡਲ ਜਿੱਤੇ। ਅੰਡਰ-14 ਬੋਇਜ਼ ਵਰਗ ਵਿੱਚ 39 ਕਿਲੋ ਵਰਗ ਵਿੱਚ ਕਰਨ, 45 ਕਿਲੋ ਵਰਗ ਵਿੱਚ ਆਦਿਤਿਆ, 48 ਕਿਲੋ ਵਰਗ ਵਿੱਚ ਅਰੁਣ, 52 ਕਿਲੋ ਵਰਗ ਵਿੱਚ ਗੁਰਵਿੰਦਰ ਅਤੇ 68 ਕਿਲੋ ਵਰਗ ਵਿੱਚ ਅਨਿਵੇਸ਼ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਮੁਕਾਬਲੇ ਵਿੱਚ ਸਕੂਲ ਦੇ ਖਿਡਾਰੀਆਂ ਨੇ ਸਿਲਵਰ ਅਤੇ ਬਰਾਂਜ਼ ਮੈਡਲ ਵੀ ਆਪਣੇ ਨਾਮ ਕੀਤੇ। ਸਿਲਵਰ ਮੈਡਲ ਜੇਤੂਆਂ ਵਿੱਚ ਅੰਡਰ-12 ਗਰਲਜ਼ ਵਰਗ ਵਿੱਚ 28 ਕਿਲੋ ਵਰਗ ਦੀ ਮਨਦੀਪ, ਅੰਡਰ-14 ਗਰਲਜ਼ ਵਰਗ ਵਿੱਚ 39 ਕਿਲੋ ਵਰਗ ਦੀ ਕਵਿਤਾ, ਅੰਡਰ-12 ਬੋਇਜ਼ ਵਰਗ ਵਿੱਚ 24 ਕਿਲੋ ਵਰਗ ਦੇ ਲੋਵਿਸ਼, 28 ਕਿਲੋ ਵਰਗ ਦੇ ਸਾਹਿਲ, 34 ਕਿਲੋ ਵਰਗ ਦੇ ਹਰਸ਼ਵਰਧਨ, 36 ਕਿਲੋ ਵਰਗ ਦੇ ਨਿਕੁੰਜ, 39 ਕਿਲੋ ਵਰਗ ਦੇ ਅਮਨਜੋਤ, 42 ਕਿਲੋ ਵਰਗ ਦੇ ਗਾਵਿਸ਼ ਅਤੇ ਅੰਡਰ-14 ਬੋਇਜ਼ ਵਰਗ ਵਿੱਚ 45 ਕਿਲੋ ਵਰਗ ਦੇ ਰਜਤ ਸ਼ਾਮਲ ਰਹੇ। ਬਰਾਂਜ਼ ਮੈਡਲ ਜੇਤੂਆਂ ਵਿੱਚ ਅੰਡਰ-12 ਗਰਲਜ਼ ਵਰਗ ਵਿੱਚ 26 ਕਿਲੋ ਵਰਗ ਦੀ ਦਿਵਿਆਂਸ਼ੀ ਅਤੇ ਗਿਰੀਸ਼ਾ, 28 ਕਿਲੋ ਵਰਗ ਦੀ ਭਾਵਿਕਾ ਅਤੇ ਲਵਲੀਨ, 30 ਕਿਲੋ ਵਰਗ ਦੀ ਪ੍ਰਾਂਜਲ, ਅੰਡਰ-14 ਗਰਲਜ਼ ਵਰਗ ਵਿੱਚ 42 ਕਿਲੋ ਵਰਗ ਦੀ ਮਨਨਤ, ਅੰਡਰ-12 ਬੋਇਜ਼ ਵਰਗ ਵਿੱਚ 22 ਕਿਲੋ ਵਰਗ ਦੇ ਹਸਨਦੀਪ, 26 ਕਿਲੋ ਵਰਗ ਦੇ ਜੈਤਿਕ ਅਤੇ ਮਾਧਵ, 28 ਕਿਲੋ ਵਰਗ ਦੇ ਜਸਨੂਰ ਸਿੰਘ, 30 ਕਿਲੋ ਵਰਗ ਦੇ ਸੌਰਵ, 32 ਕਿਲੋ ਵਰਗ ਦੇ ਯਸ਼, 36 ਕਿਲੋ ਵਰਗ ਦੇ ਮੋਹਿਤ ਅਤੇ ਅੰਡਰ-14 ਬੋਇਜ਼ ਵਰਗ ਵਿੱਚ 39 ਕਿਲੋ ਵਰਗ ਦੇ ਦੇਵ, 42 ਕਿਲੋ ਵਰਗ ਦੇ ਗੁਰਆਸ਼ੀਸ਼ ਅਤੇ 60 ਕਿਲੋ ਵਰਗ ਦੇ ਹਰਵਿੰਦਰ ਸ਼ਾਮਲ ਰਹੇ।ਇਸ ਮੌਕੇ ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾਡ਼ ਨੇ ਕਿਹਾ ਕਿ ਸਕੂਲ ਦਾ ਮਕਸਦ ਬੱਚਿਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਪਿੰਡਾਂ ਦੇ ਵਿਦਿਆਰਥੀ ਵੀ ਵੱਡੇ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੇ ਹਨ। ਉਨ੍ਹਾਂ ਖਿਡਾਰੀਆਂ, ਕੋਚ ਅਤੇ ਮਾਪਿਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ। ਮੈਨੇਜਿੰਗ ਕਮੇਟੀ ਮੈਂਬਰ ਐਡਵੋਕੇਟ ਮਨਿੰਦਰ ਸਿੰਘ ਸਰਾਂ, ਸਕੂਲ ਪ੍ਰਿੰਸੀਪਲ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਇਹ ਸਕੂਲ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਗਾਡਵਿਨ ਪਬਲਿਕ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।