ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ
Publish Date: Wed, 29 Apr 2026 04:09 PM (IST)
Updated Date: Wed, 29 Apr 2026 04:13 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਵਿਖੇ ਪਲੇਸਮੈਂਟ ਕੈਂਪ ਅੱਜ ਲਗਾਇਆ ਜਾਵੇਗਾ। ਜ਼ਿਲ੍ਹਾ ਰੋਜ਼ਗਾਰ ਅਫਸਰ ਫਾਜ਼ਿਲਕਾ ਗੁਰਤੇਜ ਸਿੰਘ ਨੇ ਦੱਸਿਆਂ ਕਿ ਕੈਂਪ ’ਚ ਐਲ.ਆਈ.ਸੀ. ਤੇ ਅਜਾਇਲ ਹਰਬਲ ਕੰਪਨੀ ਸ਼ਮੂਲੀਅਤ ਕਰ ਰਹੀ ਹੈ। ਪ੍ਰਾਰਥੀ ਘੱਟੋ-ਘੱਟ ਦਸਵੀਂ ਪਾਸ ਤੇ ਉਮਰ 20 ਤੋਂ 40 ਸਾਲ ਤੱਕ ਦਾ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਅਜਾਇਲ ਫਿਊਚਰ ਵਿਚ ਸੇਲਜ ਐਕਸੀਕਿਉਟ ਲਈ ਯੋਗਤਾ ਘੱਟੋ-ਘੱਟ 12ਵੀ ਪਾਸ ਜਾਂ ਇਸ ਤੋਂ ਵੱਧ ਅਤੇ ਉਮਰ 19 ਤੋਂ 28 ਸਾਲ ਦੀ ਹੋਣੀ ਲਾਜ਼ਮੀ ਹੈ। ਇਨ੍ਹਾਂ ਆਸਾਮੀਆਂ ਲਈ ਸ਼ਮੂਲੀਅਤ ਕਰਨ ਲਈ ਪ੍ਰਾਰਥੀ ਆਪਣਾ ਰਜਿਊਮ, ਪੜਾਈ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ ਤੇ ਇਨ੍ਹਾਂ ਦੀ ਇੱਕ ਫੋਟੋ ਕਾਪੀ ਨਾਲ ਲੈ ਕੇ ਆਉਣ। ਕੈਂਪ ਸਵੇਰੇ 10 ਤੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਬਲਾਕ-ਏ, ਚੌਥੀ ਮੰਜ਼ਿਲ, 502 ਡੀ.ਸੀ. ਕੰਪਲੈਕਸ, ਫਾਜ਼ਿਲਕਾ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਰਥੀ ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ ਤੇ ਸੰਪਰਕ ਕਰ ਸਕਦੇ ਹਨ ।