ਪੀਰ ਬਾਬਾ ਮਿੱਠੂ ਸ਼ਾਹ ਦਾ ਸਾਲਾਨਾ ਉਰਸ 20, 21 ਨੂੰ
ਪੀਰ ਬਾਬਾ ਮਿੱਠੂ ਸ਼ਾਹ ਜੀ ਦਾ ਸਲਾਨਾ ਉਰਸ ਮੇਲਾ ਮੁਬਾਰਕ 20, 21 ਮਈ ਨੂੰ
Publish Date: Tue, 12 May 2026 03:47 PM (IST)
Updated Date: Tue, 12 May 2026 03:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਧੰਨ ਧੰਨ ਪੀਰ ਬਾਬਾ ਮਿੱਠੂ ਸ਼ਾਹ ਦੇ ਸਲਾਨਾ ਉਰਸ ਮੇਲਾ ਮੁਬਾਰਕ ਮਨਾਉਣ ਦੇ ਸਬੰਧ ਵਿਚ ਸੇਵਾਦਾਰਾਂ ਵੱਲੋਂ ਤਿਆਰੀਆਂ ਜੋਰਾਂ ਨਾਲ ਸ਼ੁਰੂ ਕੀਤੀਆਂ ਹੋਈਆਂ ਹਨ। ਸਲਾਨਾ ਉਰਸ ਮੇਲਾ ਮੁਬਾਰਕ ਬਾਰੇ ਜਾਣਕਾਰੀ ਦਿੰਦਿਆਂ ਦਰਗਾਹ ਬਾਬਾ ਮਿੱਠੂ ਸ਼ਾਹ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਧੰਨ ਧੰਨ ਪੀਰ ਬਾਬਾ ਮਿੱਠੂ ਸ਼ਾਹ ਜੀ ਦਾ ਸਲਾਨਾ ਉਰਸ ਮੇਲਾ ਮੁਬਾਰਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ 20 ਅਤੇ 21 ਮਈ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੇ ਸਬੰਧ ਵਿਚ 20 ਮਈ ਨੂੰ ਸਵੇਰੇ ਦਰਗਾਹ ਤੇ ਝੰਡਾ ਚੜਾਉਣ ਦੀ ਰਸਮ ਨਿਭਾਈ ਜਾਵੇਗੀ, ਦੇਰ ਸ਼ਾਮ 8 ਵਜੇ ਇੰਟਰਨੈਸ਼ਨਲ ਗਾਇਕ ਕਲਾਕਾਰ ਸੁਲਤਾਨਾਂ ਨੁਰਾ ਵੱਲੋਂ ਨਗਰ ਪੰਚਾਇਤ ਮਖੂ ਦੇ ਕਮਿਊਨਟੀ ਹਾਲ ਵਿਚ ਕਵਾਲ ਪੇਸ਼ ਕੀਤੇ ਜਾਣਗੇ ਅਤੇ 21 ਮਈ ਨੂੰ ਦੇਰ ਸ਼ਾਮ ਵੇਲੇ ਪੀਰ ਬਾਬਾ ਮਿੱਠੂ ਸ਼ਾਹ ਜੀ ਦੀ ਦਰਗਾਹ ’ਤੇ ਚਾਦਰ ਚੜਾਉਣ ਦੀ ਰਸਮ ਨਿਭਾਈ ਜਾਵੇਗੀ। ਬਾਬਾ ਮਿੱਠੂ ਸ਼ਾਹ ਜੀ ਦੇ ਸਲਾਨਾ ਉਰਸ ਮੇਲਾ ਮੁਬਾਰਕ ਮੌਕੇ ਦਰਗਾਹ ਤੇ ਪਹੁੰਚੀ ਹੋਈ ਸੰਗਤ ਵਿੱਚ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਸੰਦੀਪ ਸਚਦੇਵਾ, ਹੀਰਾ ਖੁਰਾਣਾ, ਦੀਪਕ ਸਚਦੇਵਾ, ਮੋਂਟੀ ਸਚਦੇਵਾ, ਦੀਪਕ ਖੁਰਾਣਾ, ਡਾ. ਸੁਰਿੰਦਰ ਸਿੰਘ, ਮਨੋਜ ਕੰਧਾਰੀ, ਬੱਬੂ ਰੇਲੀਆ, ਮਨੋਜ ਸਿਕਰੀ ਫ਼ੌਜੀ, ਸੰਚਿਤ ਸਚਦੇਵਾ, ਅਮਨ, ਸਾਹਿਲ ਖੁਰਾਣਾ, ਰਾਹੁਲ, ਵਿੱਕੀ, ਜਤਿਨ ਦੂਆ, ਮੁਨੀਸ਼ ਠੁਕਰਾਲ, ਸਚਿਨ ਖੁਰਾਣਾ ਆਦਿ ਹਾਜ਼ਰ ਸਨ।