ਮਈ ਦਿਵਸ ਮੌਕੇ ਮਜ਼ਦੂਰਾਂ,ਕਿਸਾਨਾਂ ਅਤੇ ਮੁਲਾਜ਼ਮਾਂ ਵੱਲੋਂ ਜਲਾਲਾਬਾਦ 'ਚ ਵਿਸ਼ਾਲ ਸਮਾਗਮ ਦਾ ਆਯੋਜਨ
ਮਈ ਦਿਵਸ ਮੌਕੇ ਮਜ਼ਦੂਰਾਂ,ਕਿਸਾਨਾਂ ਅਤੇ ਮੁਲਾਜ਼ਮਾਂ ਵੱਲੋਂ ਜਲਾਲਾਬਾਦ 'ਚ ਵਿਸ਼ਾਲ ਸਮਾਗਮ ਦਾ ਆਯੋਜਨ
Publish Date: Fri, 01 May 2026 05:10 PM (IST)
Updated Date: Fri, 01 May 2026 05:11 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ਤੇ ਸ਼ਹੀਦ ਊਧਮ ਸਿੰਘ ਪਾਰਕ ਜਲਾਲਾਬਾਦ ਚ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਵੱਲੋਂ ਇੱਕ ਵੱਡਾ ਇਕੱਠ ਕਰਕੇ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਨੇ ਸ਼ਿਰਕਤ ਕੀਤੀ ਅਤੇ ਮਜ਼ਦੂਰ ਵਰਗ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਸਮਾਗਮ ਦੌਰਾਨ ਮੁਲਾਜ਼ਮ ਆਗੂ ਸੁਰਿੰਦਰ ਕੰਬੋਜ, ਮੇਜਰ ਸਿੰਘ, ਰਾਜ ਕੁਮਾਰ, ਜਸਵਿੰਦਰ ਸਿੰਘ, ਹਰਭਜਨ ਠਠੇਰਾਂ, ਪੈਨਸ਼ਨਰਜ਼ ਆਗੂਆਂ ਸਾਥੀ ਗੁਰਚਰਨ ਸਿੰਘ ਅਰੋੜਾ, ਨੱਥਾ ਸਿੰਘ, ਨਿਰਮਲ ਸਿੰਘ ਬਰਾੜ, ਕਿਸਾਨ ਆਗੂ ਸੁਖਚੈਨ ਸਿੰਘ, ਰਾਜ ਕੌਰ, ਰੇਸ਼ਮ ਸਿੰਘ, ਏਟਕ ਤੋਂ ਪਰਮਜੀਤ ਸਿੰਘ ਢਾਬਾਂ, ਸਰੋਜ ਛੱਪੜੀ ਵਾਲਾ, ਕ੍ਰਿਸ਼ਨ ਬਲਦੇਵ ਧੁਨਕੀਆ ਨੇ ਘੱਟੋ-ਘੱਟ ਮਜ਼ਦੂਰੀ ਵਿੱਚ ਵਾਧਾ, ਠੇਕਾ ਪ੍ਰਥਾ ਦਾ ਖ਼ਾਤਮਾ, ਨੌਕਰੀ ਦੀ ਸੁਰੱਖਿਆ ਅਤੇ ਕਿਸਾਨਾਂ ਨੂੰ ਫਸਲਾਂ ਦੀਆਂ ਲਾਭਕਾਰੀ ਕੀਮਤਾਂ ਦੀ ਮੰਗ ਕੀਤੀ। ਇਸ ਮੌਕੇ ਤੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਇਕੱਠ ਨੇ ਮਜ਼ਦੂਰ ਏਕਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਨੀਲਮ ਰਾਣੀ, ਸਾਥੀ ਅਰਜਨ ਸਿੰਘ, ਰੇਸ਼ਮ ਸਿੰਘ ,ਕਪਿਲ ਕਪੂਰ, ਹਰੀਸ਼ ਥਿੰਦ ਰਾਜ ਕੁਮਾਰ,ਰਾਮ ਕੁਮਾਰ, ਗੁਰਿੰਦਰ ਸਿੰਘ, ਗੁਰਦੀਪ ਸਿੰਘ ਛਾਬੜਾ, ਬਲਦੇਵ ਕ੍ਰਿਸ਼ਨ, ਦੀਦਾਰ ਸਿੰਘ, ਆਦਿ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਮੁਲਾਜ਼ਮ ਅਤੇ ਮਜ਼ਦੂਰ ਸਾਥੀਆਂ ਨੇ ਮਜ਼ਦੂਰ ਕਿਰਤੀ ਵਰਗ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਅੰਤ ਵਿੱਚ ਸਾਰੇ ਹਾਜ਼ਰ ਆਗੂਆਂ ਨੇ ਇਕੱਠੇ ਹੋ ਕੇ ਮਜ਼ਦੂਰ ਵਰਗ ਦੀ ਭਲਾਈ ਅਤੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ ਸਾਥੀ ਗੁਰਚਰਨ ਅਰੋੜਾ ਨੇ ਐਲਾਨ ਕੀਤਾ ਕਿ ਸਰਮਾਏਦਾਰੀ ਦੇ ਖਿਲਾਫ ਆਖਰੀ ਸਾਹਾਂ ਤੱਕ ਲੜਾਈ ਜਾਰੀ ਰੱਖਾਂਗੇ ਅਤੇ ਅਗਲੇ ਵਰ•ੇ ਮਜ਼ਦੂਰ ਦਿਵਸ ਨੂੰ ਹੋਰ ਵਿਸ਼ਾਲ ਕਰਨ ਦਾ ਸੁਨੇਹਾ ਦਿੱਤਾ।