ਮੰਗਾਂ ਨੂੰ ਲੈ ਕੇ ਪੈਸਟੀਸਾਈਡ ਤੇ ਵਪਾਰੀਆਂ ਨੇ ਕੀਤੀ ਹੜਤਾਲ
ਮੰਗਾਂ ਨੂੰ ਲੈ ਕੇ ਪੈਸਟੀਸਾਈਡ ਅਤੇ ਵਪਾਰੀਆਂ ਨੇ ਦੁਕਾਨਾਂ ਬੰਦ ਕਰਕੇ ਕੀਤੀ ਹੜਤਾਲ
Publish Date: Mon, 27 Apr 2026 06:22 PM (IST)
Updated Date: Mon, 27 Apr 2026 06:25 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਅੱਜ ਪੈਸਟੀਸਾਈਡ ਵਾਲੀਆਂ ਦੁਕਾਨਾਂ ਦੇ ਮਾਲਕਾਂ ਅਤੇ ਵਪਾਰੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਅੱਜ ਪੈਸਟੀਸਾਈਡ ਦੁਕਾਨਦਾਰਾਂ ਅਤੇ ਖਾਦ ਦੇ ਡੀਲਰਾਂ ਨੇ ਆਪਣੀਆਂ ਮੰਗਾਂ ਕੇਂਦਰ ਦੀ ਸਰਕਾਰ ਕੋਲੋਂ ਮਨਵਾਉਣ ਲਈ ਅੱਜ ਇਕ ਰੋਜ਼ਾ ਆਪਣੀਆਂ ਦੇਸ਼ਵਿਆਪੀ ਹੜਤਾਲ ਦੇ ਮੱਦੇਨਜ਼ਰ ਦੁਕਾਨਾਂ ਬੰਦ ਰੱਖੀਆਂ। ਇਸ ਬੰਦ ਦਾ ਅਸਰ ਅੱਜ ਕਸਬਾ ਮਮਦੋਟ ਦੇ ਦੁਕਾਨਦਾਰਾਂ ਅਤੇ ਖਾਦ ਡੀਲਰਾਂ ਜਿਵੇਂ ਮੈਸ. ਰੱਖਾ ਰਾਮ ਅਟੈਕ ਕੁਮਾਰ, ਸਿੱਧੂ ਟਰੇਡਿੰਗ ਕੰਪਨੀ ਦੁੱਗਲ ਖਾਦ ਸਟੋਰ, ਪ੍ਰਨੀਤ ਪੈਸਟੀਸਾਈਡ, ਸੋਢੀ ਪੈਸਟੀਸਾਈਡ, ਗਾਬਾ ਖੇਤੀ ਸਟੋਰ, ਪੰਜਾਬ ਖੇਤੀ ਸਟੋਰ, ਕੱਕੜ ਖਾਦ ਸਟੋਰ, ਆਕੁਸ਼ ਪੈਸਟੀਸਾਈਡ, ਮਹਿਤਾ ਖੇਤੀ ਸਟੋਰ, ਖੁੱਲਰ ਖੇਤੀ ਸਟੋਰ, ਧਵਨ ਸ਼ਰਮਾ ਪੈਸਟੀਸਾਈਡ, ਮੈਣੀ ਖਾਦ ਸਟੋਰ ਆਦਿ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰ ਨੇ ਸਾਡੀਆਂ ਮੰਗਾਂ ਜਿਵੇਂ ਖਾਦ ੇਤ ਟੈਗਿੰਗ ਬੰਦ ਹੋਣੇ, ਰਿਟੇਲ ਗੋਦਾਮ ਤੱਕ ਸਮਾਨ ਪਹੁੰਚੇ, ਡੀਲਰ ਮਾਰਜਿਨ 8 ਪ੍ਰਤੀਸ਼ਤ ਹੋਵੇ, ਸੈਂਪਲ ਫੇਲ੍ਹ ਕਰਨ ਵਾਲੀਆਂ ਕੰਪਨੀਆਂ ਤੇ ਕਾਰਵਾਈ ਹੋਵੇ, ਡੀਲਰ ਹੀ ਗਵਾਹ ਰਹੇ। ਬੀਜ ਸਾਥੀ ਪੈਟਰੋਲ ਕੰਪਨੀਆਂ ਤੱਕ ਸੀਮਿਤ ਹੋਣ ਆਦਿ ਮੰਗਾਂ ਹਨ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਡੀਆਂ ਉਪਰੋਕਤ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਇਹ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ।