ਲੋਕ 'ਟੈਲੀ-ਮਾਨਸ' ਹੈਲਪਲਾਈਨ ਰਾਹੀਂ ਡਾਕਟਰੀ ਸਲਾਹ ਲੈਣ
ਲੋਕ 'ਟੈਲੀ-ਮਾਨਸ' ਹੈਲਪਲਾਈਨ ਰਾਹੀਂ ਡਾਕਟਰੀ ਸਲਾਹ ਲੈਣ
Publish Date: Sun, 22 Feb 2026 04:47 PM (IST)
Updated Date: Sun, 22 Feb 2026 04:49 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ,ਫਾਜ਼ਿਲਕਾ : ਮਾਨਸਿਕ ਸਲਾਹ, ਭਾਵਨਾਤਮਕ ਸਹਾਇਤਾ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈਲਪਲਾਈਨ ਟੈਲੀ-ਮਾਨਸ ਰਾਹੀਂ 22,000 ਤੋਂ ਵੱਧ ਲੋਕਾਂ ਨੇ ਸਲਾਹ ਮੰਗੀ ਹੈ। ਇੱਕ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਸ ਹੈਲਪਲਾਈਨ ਨੇ ਲੋਕਾਂ ਦੀ ਮਾਨਸਿਕ ਸਿਹਤ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੁਕਮ ਅਨੁਸਾਰ ਹੈਲਪਲਾਈਨ ਦੇ ਟੋਲ-ਫ੍ਰੀ ਨੰਬਰਾਂ 1800-89-14416 ਅਤੇ 14416 ਤੇ ਇੱਕ ਸਾਲ ਵਿੱਚ 22,200 ਕਾਲਾਂ ਆਈਆਂ ਅਤੇ ਡਾਕਟਰੀ ਸਲਾਹ ਮੰਗੀ। ਹੈਲਪਲਾਈਨ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤੇ ਦਿਨ ਕੰਮ ਕਰਦੀ ਹੈ। ਟੈਲੀ-ਮਾਨਸ ਸਰਕਾਰ ਦੇ ਅਧੀਨ ਇੱਕ ਪ੍ਰਮੁੱਖ ਪਹਿਲਕਦਮੀ ਹੈ। ਟੈਲੀ-ਮਾਨਸ ਰਾਸ਼ਟਰੀ ਪ੍ਰੋਗਰਾਮ ਦੇ ਤਹਿਤ ਮਾਨਸਿਕ ਸਿਹਤ ਸਹਾਇਤਾ ਨੂੰ ਵਧਾਉਂਦਾ ਹੈ। ਇਸਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨੂੰ ਮੁਫਤ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਨਾ ਹੈ। ਕਾਲ ਕਰਨ ਵਾਲਿਆਂ ਦੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਦੀ ਸਿਹਤ ਨੂੰ ਸੁਧਾਰਨ ਲਈ ਮਾਹਿਰ ਮੁਫ਼ਤ ਸਲਾਹ ਦਿੰਦੇ ਹਨ।ਡਾ. ਪਿਕਾਂਸ਼ੀ ਅਰੋੜਾ ਮਨੋਰੋਗ ਦੇ ਮਾਹਿਰ ਨੇ ਕਿਹਾ ਕਿ ਇਹ ਸੇਵਾ ਮਾਹਿਰ ਸਲਾਹਕਾਰਾਂ, ਤਣਾਅ ਪ੍ਰਬੰਧਨ ਤਕਨੀਕਾਂ, ਮਨੋਵਿਗਿਆਨਕ ਮੁਢਲੀ ਸਹਾਇਤਾ, ਅਤੇ ਜੇ ਲੋੜ ਹੋਵੇ, ਮਾਹਿਰਾਂ ਜਾਂ ਸਿਹਤ ਸੰਸਥਾਵਾਂ ਨਾਲ ਲਿੰਕ ਰਾਹੀਂ ਤੁਰੰਤ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਮੌਕੇ ਡਾ.ਰਿੰਕੂ ਚਾਵਲਾ, ਵਿਨੋਦ ਖੁਰਾਣਾ, ਮਨਬੀਰ ਸਿੰਘ, ਦਿਵੇਸ਼ ਕੁਮਾਰ ਹਾਜ਼ਰ ਸਨ।