ਤੇਜਸ ਪਹਿਲ ਤਹਿਤ ਜ਼ਿਲ੍ਹਾ ਪੱਧਰੀ ਵਰਕਸ਼ਾਪ 8 ਨੂੰ
ਤੇਜਸ ਪਹਿਲ ਤਹਿਤ ਇਕ ਦਿਨਾਂ ਜ਼ਿਲ੍ਹਾ ਪੱਧਰੀ ਵਰਕਸ਼ਾਪ ਐੱਸਬੀਐੱਸ ਸਟੇਟ ਯੂਨੀਵਰਸਿਟੀ ਵਿਖੇ 8 ਮਈ ਨੂੰ
Publish Date: Tue, 05 May 2026 05:59 PM (IST)
Updated Date: Tue, 05 May 2026 05:59 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਦੇ ਅਧੀਨ ਸਟਾਰਟਅੱਪ ਇੰਡੀਆ ਨੇ ਸਟਾਰਟਅੱਪ ਈਕੋਸਿਸਟਮ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਨਵੀਨਤਾ ਨੂੰ ਮਜ਼ਬੂਤਕਰਨ ਦੇ ਆਪਣੇ ਨਿਰੰਤਰ ਯਤਨਾਂ ਦੇ ਹਿੱਸੇ ਵਜੋਂ, ਦੇਸ਼ ਦੇ 132 ਜ਼ਿਲ੍ਹਿਆਂ ਵਿਚ ਤੇਜਸ ਪਹਿਲ (ਰਾਜਾਂ ਅਤੇ ਜ਼ਿਲ੍ਹਿਆਂ ਵਿਚ ਉੱਦਮੀਆਂ ਦੀ ਯਾਤਰਾ ਵਿਚ ਤਬਦੀਲੀ) ਸ਼ੁਰੂ ਕੀਤੀ ਹੈ। ਇਸ ਸਬੰਧ ਵਿਚ ਤੇਜਸ ਪਹਿਲ ਤਹਿਤ ਇਕ ਦਿਨਾਂ ਜ਼ਿਲ੍ਹਾ ਪੱਧਰੀ ਵਰਕਸ਼ਾਪ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ 8 ਮਈ 2026 ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਸੀਵੀ ਰਮਨ ਹਾਲ ਵਿਚ ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਤੇਜਸ ਪਹਿਲਕਦਮੀ ਖਾਸ ਤੌਰ ’ਤੇ ਗੈਰ-ਮੈਟਰੋ ਅਤੇ ਪਛੜੇ ਖੇਤਰਾਂ ਵਿਚ ਚਾਹਵਾਨ ਉੱਦਮੀਆਂ, ਸਟਾਰਟਅੱਪਸ ਅਤੇ ਵਿਦਿਆਰਥੀਆਂ ਦੀ ਪਛਾਣ ਕਰਨ, ਪਾਲਣ-ਪੋਸ਼ਣ ਅਤੇ ਸਹਾਇਤਾ ਕਰਨ ’ਤੇ ਕੇਂਦ੍ਰਿਤ ਹੈ।