ਭਿਆਨਕ ਸੜਕ ਹਾਦਸਾ: ਟਰਾਲੇ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਇੱਕ ਨੌਜਵਾਨ ਦੀ ਮੌਕੇ 'ਤੇ ਮੌਤ
ਗੁਰੂਹਰਸਹਾਏ ਵਿਖੇ ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਅਣਪਛਾਤੇ ਟਰਾਲੇ ਚਾਲਕ ਖਿਲਾਫ 106 (1), 281 ਬੀਐੱਨਐੱਸ ਅਧੀਨ ਮਾਮਲਾ ਦਰਜ ਕੀਤਾ ਹੈ।
Publish Date: Fri, 20 Feb 2026 11:10 AM (IST)
Updated Date: Fri, 20 Feb 2026 11:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ। ਗੁਰੂਹਰਸਹਾਏ ਵਿਖੇ ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਅਣਪਛਾਤੇ ਟਰਾਲੇ ਚਾਲਕ ਖਿਲਾਫ 106 (1), 281 ਬੀਐੱਨਐੱਸ ਅਧੀਨ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਤਿਲਕ ਰਾਜ ਸਾਬਕਾ ਸਰਪੰਚ ਪੁੱਤਰ ਦੀਵਾਨ ਚੰਦ ਪਿੰਡ ਵਾਸਲ ਮੋਹਨ ਕੇ (ਗੋਲੁ ਕਾ ਮੋੜ) ਨੇ ਦੱਸਿਆ ਕਿ ਮਿਤੀ 19 ਫਰਵਰੀ 2026 ਨੂੰ ਕਰੀਬ 12.30 ਵਜੇ ਉਹ ਆਪਣੇ ਕੰਮ ਕਾਰ ਲਈ ਆਪਣੀ ਕਾਰ ਨੰਬਰ ਪੀਬੀ 05 ਏਟੀ 2722 ’ਤੇ ਸਵਾਰ ਹੋ ਕੇ ਵਾਸਲ ਮੋਹਨ ਕੇ ਤੇ ਪਿੰਡੀ ਨੂੰ ਜਾ ਰਿਹਾ ਸੀ ਤਾਂ ਅੱਗੇ ਅੱਗੇ ਉਸ ਦਾ ਭਾਣਜਾ ਬਲਵਿੰਦਰ ਕੁਮਾਰ ਪੁੱਤਰ ਸੁਹਾਵਾ ਰਾਮ ਵਾਸੀ ਸੈਦੇ ਕੇ ਮੋਹਨ ਆਪਣੇ ਮੋਟਰਸਾਈਕਲ ਹੀਰੋ ਡੀਲਕਸ ਨੰਬਰ ਪੀਬੀ 30 ਯੂ 2177 ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਿਹਾ ਸੀ।
ਤਿਲਕ ਰਾਜ ਨੇ ਦੱਸਿਆ ਕਿ ਜਦ ਉਸ ਦਾ ਭਾਣਜਾ ਮਦਾਨ ਮਾਰਬਲ ਹਾਊਸ ਤੋਂ ਥੋੜ੍ਹਾ ਅੱਗੇ ਅਮਰਨਾਥ ਪੁੱਤਰ ਬਲੀਰਾਮ ਦੇ ਘਰ ਦੇ ਸਾਹਮਣੇ ਪੁੱਜਾ ਤਾਂ ਪਿੱਛੇ ਆ ਰਹੇ ਘੋੜਾ ਟਰਾਲਾ ਨੰਬਰ ਪੀਬੀ 05 ਏ 2727 ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ। ਜਿਸ ਨੇ ਲਿਆ ਉਸ ਦੇ ਸਾਹਮਣੇ ਉਸ ਦੇ ਭਾਣਜੇ ਬਲਵਿੰਦਰ ਕੁਮਾਰ ਦੇ ਮੋਟਰਸਾਈਕਲ ਨੂੰ ਪਿੱਛੋਂ ਦੀ ਫੇਟ ਮਾਰੀ, ਜਿਸ ਨਾਲ ਉਸ ਦਾ ਭਾਣਜਾ ਬਲਵਿੰਦਰ ਕੁਮਾਰ ਪੱਕੀ ਸੜਕ ਦੇ ਉਪਰ ਡਿੱਗ ਪਿਆ ਤੇ ਉਕਤ ਘੋੜੇ ਟਰਾਲੇ ਦਾ ਅਗਲਾ ਖੱਬਾ ਟਾਇਰ ਬਲਵਿੰਦਰ ਕੁਮਾਰ ਉਸ ਦੇ ਸਿਰ ਉਪਰੋਂ ਦੀ ਲੰਘ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਘੋੜਾ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਖੁਸ਼ੀਆ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਘੋੜਾ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।