ਪੰਜਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਦਿੱਤੀ ਸਿਖਲਾਈ
ਪੰਜਵੀਂ ਜਮਾਤ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਹੋਈ
Publish Date: Tue, 24 Mar 2026 05:13 PM (IST)
Updated Date: Tue, 24 Mar 2026 05:16 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸੂਬੇ ਦੇ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਬੀਪੀਈਓ ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਤਹਿਤ ਬਲਾਕ ਬਲਾਕ ਫਾਜ਼ਿਲਕਾ-2 ਦੇ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਜਾਦੂਈ ਪਿਟਾਰਾ ਅਤੇ ਹੌਲਿਸਟਿਕ ਕਾਰਡ ਦੀਆਂ ਟ੍ਰੇਨਿੰਗਾ ਪੰਜ ਚਰਨਾਂ ਵਿੱਚ ਦਿੱਤੀਆਂ ਗਈਆਂ। ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਪੜਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਜਾਦੂਈ ਪਿਟਾਰਾ ਅਤੇ ਹੋਲਿਸਟਿਕ ਪ੍ਰੋਗਰੈਸ਼ਨ ਕਾਰਡ ਦੀਆਂ ਟ੍ਰੇਨਿੰਗਾਂ ਪੰਜ ਬੈਚ ਵਿੱਚ ਦਿੱਤੀਆਂ ਗਈਆਂ| ਜਿਸ ਵਿੱਚ ਬੀ ਆਰ ਸੀ ਸਮਿਤ ਜੁਨੇਜਾ ਅਤੇ ਸੰਦੀਪ ਕੁਮਾਰ ਨੇ ਐਚਪੀਸੀ ਕਿਵੇਂ ਭਰਨਾ ਹੈ, ਉਸਦੇ ਵਿੱਚ ਕਿਹੜੀਆਂ ਗਤੀਵਿਧੀਆਂ ਹਨ ਉਸ ਬਾਰੇ ਦੱਸਿਆ।ਬੀ ਆਰ ਸੀ ਸੁਮਿਤ ਜੁਨੇਜਾ ਅਤੇ ਬੀ ਆਰ ਪੀ ਮੋਹਿਤ ਬੱਤਰਾ ਨੇ ਜਾਦੂਈ ਪਿਟਾਰਾ ਅਤੇ ਐਚ ਪੀ ਸੀ ਬਾਰੇ ਜਾਣਕਾਰੀ ਦਿੱਤੀ। ਗਤੀਵਿਧੀਆਂ ਦੀ ਜਾਣਕਾਰੀ ਬੀਆਰਸੀ ਸੁਮਿਤ ਜੁਨੇਜਾ ਅਤੇ ਬੀਆਰਸੀ ਸੰਦੀਪ ਕੁਮਾਰ ਵੱਲੋਂ ਦਿੱਤੀ ਗਈ। ਬੀਪੀਈਓ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਟ੍ਰੇਨਿੰਗ ਅਧਿਆਪਕਾਂ ਦੇ ਗਿਆਨ ਵਾਧੇ ਵਿੱਚ ਸ਼ਹਾਈ ਹੋਵੇਗੀ। ਉਹਨਾਂ ਨੇ ਅਧਿਆਪਕਾਂ ਨੂੰ ਆਧੁਨਿਕ ਤਕਨੀਕਾਂ ਅਤੇ ਸਾਧਨਾ ਦੀ ਵਰਤੋਂ ਰਾਹੀ ਸਿੱਖਿਆ ਨੂੰ ਰੌਚਕ ਬਣਾਉਣ ਲਈ ਪ੍ਰੇਰਿਤ ਕੀਤਾ ਤਾਂ ਜ਼ੋ ਵਿਦਿਆਰਥੀ ਖੁਸ਼ੀ ਖੁਸ਼ੀ ਸਿੱਖਿਆ ਗ੍ਰਹਿਣ ਕਰਨ। ਉਹਨਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਸਾਡੀ ਸਿੱਖਿਆ ਪ੍ਰਣਾਲੀ ਦੀ ਨੀਹ ਹੈ ਜੇਕਰ ਨੀਹ ਮਜ਼ਬੂਤ ਹੋਵੇਗੀ ਤਾਂ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਦੀ ਰਾਹ ਆਸਾਨ ਹੋਵੇਗੀ। ਉਹਨਾਂ ਸਮੂਹ ਅਧਿਆਪਕਾ ਦਾ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੇ ਧੰਨਵਾਦ ਕੀਤਾ।