ਫਾਜਿਲਕਾ ਪੁਲਿਸ ਲਾਈਨ ਵਿਖੇ ਭਲਕੇ ਮਨਾਇਆ ਜਾਵੇਗਾ ਸਮ੍ਰਿਤੀ ਦਿਵਸ : ਐੱਸਐੱਸਪੀ
ਫਾਜਿਲਕਾ ਪੁਲਿਸ ਲਾਈਨ ਵਿਖੇ 21 ਅਕਤੂਬਰ ਨੂੰ ਸਮ੍ਰਿਤੀ ਦਿਵਸ ਵੱਜੋ ਮਨਾਇਆ ਜਾਵੇਗਾ:ਜ਼ਿਲ੍ਹਾ ਪੁਲਿਸ ਮੁੱਖੀ
Publish Date: Sun, 19 Oct 2025 04:43 PM (IST)
Updated Date: Sun, 19 Oct 2025 04:44 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : 21 ਅਕਤੂਬਰ ਦਿਨ ਮੰਗਲਵਾਰ ਨੂੰ ਪੁਲਿਸ ਲਾਈਨ ਫਾਜਿਲਕਾ ਵਿੱਖੇ ਪੁਲਿਸ ਸਮ੍ਰਿਤੀ ਦਿਵਸ ਵੱਜੋ ਮਨਾਇਆ ਜਾਵੇਗਾ। ਜ਼ਿਲ੍ਹਾ ਪੁਲਿਸ ਮੁੱਖੀ ਫਾਜ਼ਿਲਕਾ ਗੁਰਮੀਤ ਸਿੰਘ ਨੇ ਦੱਸਿਆ ਕਿ 21 ਅਕਤੂਬਰ ਦਾ ਦਿਨ ਜ਼ੋ ਸਾਰੇ ਭਾਰਤ ਵਿੱਚ ਰਾਸ਼ਟਰੀ ਪੁਲਿਸ ਦਿਵਸ ਵੱਜੋ ਮਨਾਇਆ ਜਾਂਦਾ ਹੈ, ਇਸ ਦਿਨ ਦਾ ਮਹੱਤਵ ਹੈ ਕਿ 21 ਅਕਤੂਬਰ 1959 ਨੂੰ ਚੀਨ ਵਿਰੁੱਧ ਲੜਾਈ ਦੋਰਾਨ ਲੇਹ ਲੱਦਾਖ ਦੇ ਹੋਟ ਸਪਰਿੰਗ ਇਲਾਕਾ ਵਿੱਚ ਤਾਇਨਾਤ ਕੀਤੇ ਗਏ ਜਵਾਨਾਂ ਦੀ ਇੱਕ ਟੁਕੜੀ ਤੇ ਚੀਨ ਵੱਲੋ ਅਚਾਨਕ ਘਾਤ ਲਗਾ ਕੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਪੁਲਿਸ ਦੇ 10 ਜਵਾਨ ਸ਼ਹੀਦ ਹੋ ਗਏ ਸਨ।ਜਿਹਨਾਂ ਦੀ ਯਾਦ ਵਿੱਚ ਅਤੇ ਵੱਖ-ਵੱਖ ਡਿਊਟੀਆਂ ਦੋਰਾਨ ਹੋਰ ਸ਼ਹੀਦ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਾਲ 1960 ਵਿੱਚ ਸਮੂਹ ਸਟੇਟਾਂ ਦੇ ਮਾਨਯੋਗ ਆਈ.ਜੀ.ਪੀਜ਼. ਦੀ ਕਾਨਫਰੰਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ਸਾਰੇ ਦੇਸ਼ ਵਿੱਚ ਜਿਲ੍ਹਾ ਹੈਡਕੁਆਟਰਾਂ ਅਤੇ ਹੋਰ ਪੁਲਿਸ ਯੂਨਿਟਾਂ ਵਿੱਚ 21 ਅਕਤੂਬਰ ਨੂੰ ਪੁਲਿਸ ਸ੍ਰਮਿਤੀ ਦਿਵਸ ਵੱਜੋ ਮਨਾਇਆ ਜਾਇਆ ਜਾਇਆ ਕਰੇਗਾ। ਇਸ ਲਈ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਤੇ ਸ਼ਰਧਾਂਜਲੀ ਦੇਣ ਲਈ ਮਿਤੀ 21 ਅਕਤੂਬਰ 2025 ਦਿਨ ਮੰਗਲਵਾਰ ਨੂੰ ਪੁਲਿਸ ਲਾਈਨ ਫਾਜਿਲਕਾ ਵਿੱਖੇ ਪੁਲਿਸ ਸਮ੍ਰਿਤੀ ਦਿਵਸ ਵੱਜੋ ਮਨਾਇਆ ਜਾਣਾ ਹੈ ਅਤੇ ਇਹਨਾਂ ਸ਼ਹੀਦ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ੋਕ ਸਲਾਮੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਹ ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨਾਲ ਮੀਟਿੰਗ ਕਰਨਗੇ ਅਤੇ ਉਹਨਾਂ ਦੀਆਂ ਦੁੱਖ-ਤਕਲੀਫਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ। ਜਿਲਾ ਫਾਜਿਲਕਾ ਦੀ ਸਮੂਹ ਪੁਲਿਸ ਵੱਲੋ 21 ਅਕਤੂਬਰ 2025 ਨੂੰ ਇਹ ਪ੍ਰਣ ਲਿਆ ਜਾਵੇਗਾ ਕਿ ਸ਼ਹੀਦ ਕਰਮਚਾਰੀਆਂ ਦੀਆਂ ਕੁਰਬਾਨੀਆਂ ਦੇ ਰਾਹ ਤੇ ਚੱਲਦੇ ਹੋਏ, ਦੇਸ਼ ਦੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਗੇ ਅਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਗੇ।