ਜਨਗਣਨਾ ’ਚ ਓਬੀਸੀ ਕਾਲਮ ਨਾ ਹੋਣ 'ਤੇ ਸੰਘਰਸ਼ ਦੀ ਚਿਤਾਵਨੀ
ਜਨਗਣਨਾ ਵਿੱਚ ਓ.ਬੀ.ਸੀ. ਕਾਲਮ ਨਾ ਹੋਣ 'ਤੇ ਸੰਘਰਸ਼ ਦੀ ਚੇਤਾਵਨੀ:ਰਾਜ ਬਖ਼ਸ਼ ਕੰਬੋਜ
Publish Date: Mon, 04 May 2026 05:22 PM (IST)
Updated Date: Mon, 04 May 2026 05:23 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓਬੀਸੀ ਵਿਭਾਗ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ ਨੇ 2027 ਦੀ ਆਉਣ ਵਾਲੀ ਜਨਗਣਨਾ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਤੇ ਪੱਛੜੀਆਂ ਸ਼੍ਰੇਣੀਆਂ ਦੇ ਭਾਈਚਾਰੇ ਨਾਲ ਵੱਡਾ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਨਗਣਨਾ ਸਰਵੇਖਣ ਵਿੱਚੋਂ ਓ.ਬੀ.ਸੀ. ਕਾਲਮ ਨੂੰ ਜਾਣਬੁੱਝ ਕੇ ਗਾਇਬ ਕਰ ਦਿੱਤਾ ਗਿਆ ਹੈ। ਕੰਬੋਜ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਆਪਣੀ ਗਲਤੀ ਨਾ ਸੁਧਾਰੀ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵੱਖਰਾ ਕਾਲਮ ਸ਼ਾਮਲ ਨਾ ਕੀਤਾ, ਤਾਂ ਪੂਰਾ ਭਾਈਚਾਰਾ ਸੜਕਾਂ ਤੇ ਉਤਰ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੂੰ ਇਸ ਗੱਲ ਦਾ ਡਰ ਹੈ ਕਿ ਜੇਕਰ ਓਬੀਸੀ ਭਾਈਚਾਰੇ ਨੂੰ ਆਪਣੀ ਅਸਲੀ ਆਬਾਦੀ ਤੇ ਸਮਾਜਿਕ-ਆਰਥਿਕ ਸਥਿਤੀ ਦਾ ਪਤਾ ਲੱਗ ਗਿਆ, ਤਾਂ ਉਹ ਆਪਣੇ ਹੱਕਾਂ ਪ੍ਰਤੀ ਹੋਰ ਵੀ ਜਾਗਰੂਕ ਹੋ ਜਾਣਗੇ।