ਨਵ-ਨਿਯੁਕਤ ਐੱਸਡੀਐੱਮ ਲਛਮਣ ਸਿੰਘ ਨੇ ਸੰਭਾਲਿਆ ਚਾਰਜ
ਨਵ-ਨਿਯੁਕਤ ਪੀਸੀਐੱਸ ਅਧਿਕਾਰੀ ਲਛਮਣ ਸਿੰਘ ਨੇ ਐੱਸਡੀਐੱਮ ਜ਼ੀਰਾ ਵਜੋਂ ਸੰਭਾਲਿਆ ਚਾਰਜ
Publish Date: Mon, 04 May 2026 03:36 PM (IST)
Updated Date: Mon, 04 May 2026 03:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਪੰਜਾਬ ਸਿਵਲ ਸਰਵਿਸ ਦੇ ਨਵ-ਨਿਯੁਕਤ ਅਧਿਕਾਰੀ ਲਛਮਣ ਸਿੰਘ ਨੇ ਅੱਜ ਸਬ ਡਵੀਜ਼ਨ ਜ਼ੀਰਾ ਵਿਖੇ ਬਤੌਰ ਐੱਸਡੀਐੱਮ ਆਪਣਾ ਚਾਰਜ ਸੰਭਾਲ ਲਿਆ। ਹਾਜ਼ਰੀ ਰਿਪੋਰਟ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਜ਼ੀਰਾ ਵਿਚ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਨਿਪਟਾਏ ਜਾਣਗੇ ਅਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਸਟਾਫ਼ ਦੇ ਸਹਿਯੋਗ ਨਾਲ ਲੋਕਾਂ ਦੇ ਕੰਮ ਤਨਦੇਹੀ, ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਨੂੰ ਜਮੀਨੀ ਪੱਧਰ ’ਤੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦਾ ਸਵਾਗਤ ਕਰਨ ਲਈ ਅਰਵਿੰਦਰਪਾਲ ਸਿੰਘ ਐੱਸਡੀਐੱਮ ਜ਼ੀਰਾ, ਪਰਮਪਾਲ ਸਿੰਘ ਇੰਚਾਰਜ਼ ਤਹਿਸੀਲਦਾਰ, ਵਿਨੋਦ ਕੁਮਾਰ ਨਾਇਬ ਤਹਿਸੀਲਦਾਰ, ਰਾਜੇਸ਼ ਢੰਡ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਜ਼ੀਰਾ, ਗੁਰਤੇਜ ਸਿੰਘ ਗਿੱਲ ਸੇਵਾਮੁਕਤ ਤਹਿਸੀਲਦਾਰ, ਸੰਦੀਪ ਕੁਮਾਰ ਸੀਨੀਅਰ ਸਹਾਇਕ, ਗੁਰਜੀਤ ਸਿੰਘ ਜੂਨੀਅਰ ਸਹਾਇਕ, ਰੋਬਿਨ ਸਚਦੇਵਾ ਜੂਨੀਅਰ ਸਹਾਇਕ, ਮਨਦੀਪ ਕੌਰ ਕਲਰਕ, ਸੁਰਿੰਦਰ ਸਿੰਘ ਜੂਨੀਅਰ ਸਹਾਇਕ, ਅਨਮੋਲ ਸਚਦੇਵਾ ਕਲਰਕ, ਗੁਰਜੀਤ ਸਿੰਘ ਜੂਨੀਅਰ ਸਹਾਇਕ ਮੱਲਾਂਵਾਲਾ ਤੇ ਯਾਦਵਿੰਦਰ ਸਿੰਘ ਗਿੱਲ ਸਮੇਤ ਹੋਰ ਹਾਜ਼ਰ ਸਨ।