ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਦਾਨੀ ਸੱਜਣਾਂ ਦਾ ਸਨਮਾਨ
ਪ੍ਰਕਿਰਤੀ ਕਲੱਬ ਜ਼ੀਰਾ ਦੀ ਮੀਟਿੰਗ ’ਚ ਵਾਤਾਵਰਣ ਸੰਭਾਲ ਲਈ ਨਵੇਂ ਫ਼ੈਸਲੇ, ਦਾਨੀ ਸੱਜਣਾਂ ਦਾ ਸਨਮਾਨ
Publish Date: Wed, 06 May 2026 05:11 PM (IST)
Updated Date: Wed, 06 May 2026 05:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਦੌਰਾਨ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸੀਨੀਅਰ ਮੈਂਬਰ ਅੰਗਰੇਜ਼ ਸਿੰਘ ਅਟਵਾਲ ਨੇ ਦੱਸਿਆ ਕਿ ਖਜ਼ਾਨਚੀ ਅਵਤਾਰ ਸਿੰਘ ਕਾਨੂੰਗੋ ਵੱਲੋਂ ਅਪ੍ਰੈਲ ਮਹੀਨੇ ਦਾ ਆਮਦਨ-ਖਰਚਾ ਹਿਸਾਬ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਕਿਰਤੀ ਪਾਰਕ ਦੀ ਸੁਰੱਖਿਆ ਅਤੇ ਸੁੰਦਰਤਾ ਵਧਾਉਣ ਲਈ ਆਧੁਨਿਕ ਕੈਮਰੇ ਲਗਾਏ ਗਏ ਹਨ ਅਤੇ ਕਰੀਬ 200 ਮੀਟਰ ਲੰਬੇ ਸੈਰ ਟਰੈਕ ਦੀ ਟਾਈਲਿੰਗ ਨੂੰ ਮੁੜ ਵਿਵਸਥਿਤ ਕਰਕੇ ਨਵੀਂ ਰੂਪ-ਰੇਖਾ ਦਿੱਤੀ ਗਈ ਹੈ। ਦਾਨੀ ਸੱਜਣ ਅਸ਼ੋਕ ਕਥੂਰੀਆ, ਮਲੂਕ ਸਿੰਘ ਨਾਇਬ ਤਹਿਸੀਲਦਾਰ ਅਤੇ ਠੇਕੇਦਾਰ ਪ੍ਰਤਾਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੀਟਿੰਗ ਵਿਚ ਜਸਵੰਤ ਸਿੰਘ ਨਾਮਦੇਵ, ਗੁਰਤੇਜ ਸਿੰਘ ਗਿੱਲ ਰਿਟਾਇਰਡ ਨਾਇਬ ਤਹਿਸੀਲਦਾਰ, ਗੁਰਦੀਪ ਸਿੰਘ ਧਾਲੀਵਾਲ, ਹਰਪਾਲ ਸਿੰਘ ਗਿੱਲ, ਬਲਦੇਵ ਸਿੰਘ ਬਾਵਾ, ਸੁਰਜੀਤ ਕੁਮਾਰ ਚੌਧਰੀ, ਚਮਕੌਰ ਸਿੰਘ ਸਰਾਂ, ਚਰਨਪ੍ਰੀਤ ਸਿੰਘ ਸੋਨੂੰ, ਜੁਗਿੰਦਰ ਸਿੰਘ ਝੱਤਰਾ, ਰਾਜ ਕੁਮਾਰ ਸੰਧੂ, ਜਗਜੀਤ ਸਿੰਘ ਪਟਵਾਰੀ, ਮਾਸਟਰ ਮੇਜਰ ਸਿੰਘ ਗਿੱਲ, ਸਤਨਾਮ ਸਿੰਘ ਬਾਠ, ਹਰਜਿੰਦਰ ਸਿੰਘ ਨਾਰੰਗ, ਪਰਮਜੀਤ ਸਿੰਘ ਪੱਬੀ, ਦਲਜੀਤ ਸਿੰਘ ਗਿੱਲ, ਭਜਨ ਸਿੰਘ ਚੱਬਾ, ਗੁਰਚਰਨ ਸਿੰਘ ਢਿੱਲੋਂ, ਜਗਦੇਵ ਸ਼ਰਮਾ, ਦਿਨੇਸ਼ ਜੋਸ਼ੀ, ਰਾਜਵਿੰਦਰ ਸਿੰਘ ਮਾਨਸਾ, ਸੁਰੇਸ਼ ਕੁਮਾਰ ਕਾਲਾ, ਕ੍ਰਿਸ਼ਨ ਕੁਮਾਰ ਕਾਨੂੰਗੋ, ਸੁਨੀਲ ਸਹਿਗਲ, ਜਗਬੀਰ ਸਿੰਘ ਮਰਖਾਈ, ਸੁਰਿੰਦਰ ਸ਼ਰਮਾ, ਧਰਮਪਾਲ ਹਾਂਡਾ, ਭੁਪਿੰਦਰ ਸਿੰਘ, ਪ੍ਰਤਾਪ ਸਿੰਘ ਅਤੇ ਬਾਜ਼ ਸਿੰਘ ਬੱਢਾ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ।