ਕੈਂਪ ’ਚ ਹੇਮਕੁੰਟ ਸਕੂਲ ਦੇ ਐੱਨਸੀਸੀ.ਕੈਡਿਟਸ ਨੇ ਮਾਰੀ ਬਾਜ਼ੀ
ਹੇਮਕੁੰਟ ਸਕੂਲ ਦੇ ਐੱਨਸੀਸੀ.ਕੈਡਿਟਸ ਨੇ ਕੈਂਪ ’ਚ ਪ੍ਰਾਪਤ ਕੀਤਾ ਪਹਿਲਾ ਸਥਾਨ
Publish Date: Sat, 02 May 2026 03:48 PM (IST)
Updated Date: Sat, 02 May 2026 03:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੀ ਐੱਨਸੀਸੀ 13 ਬਟਾਲੀਅਨ ਪੰਜਾਬ ਲੜਕਿਆਂ ਨੇ ਫਿਰੋਜ਼ਪੁਰ ਸੀਓਸੀਐੱਸ ਚੰਦਰ ਸੇਖਰ ਸ਼ਰਮਾ ਦੀ ਯੋਗ ਅਗਵਾਈ ਹੇਠ 10 ਰੋਜ਼ਾ ਕੈਂਪ ਐੱਨਸੀਸੀ ਅਕੈਡਮੀ ਮਲੋਟ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਵੱਖ-ਵੱਖ ਸਕੂਲਾਂ ਤੋਂ ਆਏ ਕੈਡਿਟਸ ਦੇ ਮੁਕਾਬਲੇ ਕਰਵਾਏ ਗਏ ,ਜਿਸ ਦੌਰਾਨ ਹੇਮਕੁੰਟ ਸਕੂਲ ਦੇ ਕੈਡਿਟਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਬਦ ਗਾਇਨ ਮੁਕਾਬਲੇ ਵਿਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਅਤੇ ਫਾਇਰਿੰਗ ਮੁਕਾਬਲੇ ਵਿੱਚ ਗੁਰਸਿਮਰਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਉਪਲੱਬਧੀਆਂ ਲਈ ਕੈਡਿਟਸ ਨੂੰ ਸੀਓਸੀਐੱਸ ਚੰਦਰ ਸੇ਼ਖਰ ਸ਼ਰਮਾ ਵੱਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਾਰੇ ਕੈਡਿਟਸ ਏਐੱਨਓ ਮਹੇਸ਼ ਕੁਮਾਰ ਦੀ ਦੇਖ-ਰੇਖ ਅਧੀਨ ਕੈਂਪ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦੀ ਰਹਿਨੁਮਾਈ ਅਤੇ ਪ੍ਰੇਰਣਾ ਨਾਲ ਕੈਡਿਟਸ ਨੇ ਇਹ ਕਾਮਯਾਬੀ ਪ੍ਰਾਪਤ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮ.ਡੀ ਰਣਜੀਤ ਕੌਰ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਦੀ ਇਸ ਸਫਲਤਾ ਦੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਐੱਨਸੀਸੀ ਜਿਹੇ ਮੰਚ ਵਿਦਿਆਰਥੀਆਂ ਦੇ ਸਰਵਾਂਗਹੀਣ ਵਿਕਾਸ ਲਈ ਬਹੁਤ ਜ਼ਰੂਰੀ ਹਨ, ਕੈਡਿਟਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ਼ ਅਤੇ ਅਨੁਸ਼ਾਸ਼ਨ ਵੱਧਦਾ ਹੈ, ਜੋ ਉਨ੍ਹਾਂ ਦੇ ਭਵਿੱਖ ਲਈ ਲਾਭਦਾਇਕ ਹੈ।